ਕਾਰ ਦੇ ਨਹਿਰ ਵਿਚ ਡਿੱਗਣ ਕਰਕੇ ਹੋਈ 5 ਦੀ ਮੌਤ

0
8
car falls into canal

ਉਤਰ ਪ੍ਰਦੇਸ, 26 ਨਵੰਬਰ 2025 : ਉਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ (Lakhimpur Kheri) ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਇੱਕ ਆਲਟੋ ਕਾਰ (Alto car) ਜੋ 30 ਫੁੱਟ ਸ਼ਾਰਦਾ ਨਹਿਰ ਵਿੱਚ ਡਿੱਗ ਗਈ ਦੇ ਕਾਰਨ ਕਾਰ ਵਿਚ ਸਵਾਰ ਪੰਜ ਵਿਅਕਤੀਆਂ ਦੀ ਮੌਤ (Five people died) ਹੋ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਡਰਾਈਵਰ ਨੂੰ ਸੀ. ਪੀ. ਆਰ. ਨੇ ਬਚਾ ਲਿਆ ਹੈ ।

ਕਾਰ ਦੇ ਡਿੱਗਣ ਦੀ ਆਵਾਜ ਸੁਣ ਪਹੁੰਚੇ ਲੋਕ

ਕਾਰ ਦੇ ਨਹਿਰ ਵਿਚ ਡਿੱਗਣ (Falling into the canal) ਦੀ ਆਵਾਜ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਕਾਰ ਕੋਲ ਜਾਣ ਦੀ ਕੋਸਿ਼ਸ਼ ਕੀਤੀ ਪਰ ਕਾਰ ਪਾਣੀ ਦੇ ਤੇਜ਼ ਵਹਾਅ ਵਿੱਚ ਡਿੱਗਣ ਤੋਂ ਬਾਅਦ ਵੀ ਕਾਫੀ ਅੱਗੇ ਤੱਕ ਵਗ ਗਈ ਤੇ ਥੋੜ੍ਹੀ ਦੇਰ ਵਿੱਚ ਡੁੱਬ ਗਈ । ਜਿਸ ਤੇ ਸਥਾਨਕ ਲੋਕਾਂ ਨੇ ਪੁਲਸ ਨੂੰ ਦੱਸਿਆ ਅਤੇ ਫਿਰ ਫਲੈਸ਼ਲਾਈਟਾਂ ਦੀ ਵਰਤੋਂ ਕਰਕੇ ਪਿੰਡ ਵਾਸੀ ਇੱਕ ਕਿਸ਼ਤੀ ਵਿੱਚ ਨਹਿਰ ਵਿੱਚ ਦਾਖਲ ਹੋਏ । ਉਨ੍ਹਾਂ ਨੇ ਕਾਰ ਨਾਲ ਰੱਸੀ ਬੰਨ੍ਹ ਕੇ ਇਸਨੂੰ ਬਾਹਰ ਕੱਢਿਆ । ਫਿਰ ਉਨ੍ਹਾਂ ਨੇ ਸ਼ੀਸ਼ਾ ਤੋੜ ਦਿੱਤਾ ਅਤੇ ਸਾਰਿਆਂ ਨੂੰ ਬਾਹਰ ਕੱਢਿਆ ।

ਕੌਣ ਹੈ ਮ੍ਰਿਤਕਾਂ ਵਿਚ

ਕਾਰ ਦੁਰਘਟਨਾ ਵਿਚ ਮੌਤ ਦੇ ਘਾਟ ਉਤਰੇ ਵਿਅਕਤੀਆਂ ਵਿਚ ਜਤਿੰਦਰ (23), ਘਣਸ਼ਿਆਮ (25), ਲਾਲਜੀ (45) ਅਤੇ ਸੁਰੇਸ਼ (50) ਵਜੋਂ ਹੋਈ ਹੈ । ਇਹ ਚਾਰੇ ਬਹਿਰਾਈਚ ਵਿੱਚ ਗੰਗਾ ਬੈਰਾਜ ਦੇ ਕਰਮਚਾਰੀ ਸਨ । ਜਦੋਂ ਕ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਨਹੀਂ ਹੋ ਸਕੀ । ਕਾਰ ਡਰਾਈਵਰ ਬਬਲੂ (28) ਨੇ ਦੱਸਿਆ ਕਿ : ਕਾਰ ਤੇਜ਼ ਰਫ਼ਤਾਰ ਨਾਲ ਨਹੀਂ ਚੱਲ ਰਹੀ ਸੀ, ਪਰ ਪੁਲ ‘ਤੇ ਕਾਫ਼ੀ ਹਨੇਰਾ ਸੀ। ਅਚਾਨਕ, ਜਦੋਂ ਅਸੀਂ ਇੱਕ ਮੋੜ ‘ਤੇ ਆਏ, ਤਾਂ ਅਸੀਂ ਸਟੀਅਰਿੰਗ ਵ੍ਹੀਲ ਮੋੜ ਦਿੱਤਾ । ਕਾਰ ਬੇਕਾਬੂ (Car out of control) ਹੋ ਗਈ । ਮੈਂ ਬ੍ਰੇਕ ਲਗਾਈ, ਪਰ ਕਾਰ ਫਿਸਲ ਗਈ ਅਤੇ ਨਹਿਰ ਵਿੱਚ ਡਿੱਗ ਗਈ । ਪਿੰਡ ਵਾਸੀਆਂ ਨੇ ਸਾਨੂੰ ਬਚਾਇਆ ।

Read More : ਗੱਡੀ ਦੇ ਨਹਿਰ ਵਿਚ ਡਿੱਗਣ ਨਾਲ ਛੇ ਮੌਤ

LEAVE A REPLY

Please enter your comment!
Please enter your name here