ਬੀਜਾਪੁਰ, 27 ਨਵੰਬਰ 2025 : ਛੱਤੀਸਗੜ੍ਹ (Chhattisgarh) ਦੇ ਬੀਜਾਪੁਰ ਜਿ਼ਲੇ `ਚ 41 ਨਕਸਲੀਆਂ (41 Naxalites) ਨੇ ਸੁਰੱਖਿਆ ਫੋਰਸਾਂ ਅੱਗੇ ਆਤਮ ਸਮਰਪਣ ਕਰ ਦਿੱਤਾ ।
32 ਨਕਸਲੀਆਂ `ਤੇ ਸੀ 1.19 ਕਰੋੜ ਰੁਪਏ ਦਾ ਇਨਾਮ : ਪੁਲਸ ਅਧਿਕਾਰੀ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ `ਚੋਂ 32 ਨਕਸਲੀਆਂ (32 Naxalites) `ਤੇ 1.19 ਕਰੋੜ ਰੁਪਏ ਦਾ ਇਨਾਮ (1.19 ਕਰੋੜ ਰੁਪਏ ਦਾ ਇਨਾਮ) ਸੀ । ਇਨ੍ਹਾਂ `ਚ ਪ੍ਰਮੁੱਖ ਪੰਡਰੂ ਹਪਕਾ ਉਰਫ਼ ਮੋਹਨ (37), ਉਸ ਦੀ ਪਤਨੀ ਬਾਂਡੀ ਹਾਪਕਾ (35), ਸੁਖਰਾਮ ਹੇਮਲਾ (27), ਉਸ ਦੀ ਪਤਨੀ ਮੰਜੂਲਾ ਉਰਫ਼ ਸ਼ਾਂਤੀ (25), ਮੰਗਲੀ ਮਾਦਵੀ (29), ਜੈਰਾਮ ਕਡਿਆਮ (28), ਲੱਖੂ ਕੋਰਸਾ (37), ਬਦਰੂ ਪੁਨੇਮ (35) ਤੇ ਚੰਦੀਮਾ (35) ਸ਼ਾਮਲ ਹਨ । ਅਧਿਕਾਰੀਆਂ ਨੇ ਦੱਸਿਆ ਕਿ ਆਤਮ ਸਮਰਪਣ (Surrender) ਕਰਨ ਵਾਲੇ ਨਕਸਲੀਆਂ `ਚ ਦੰਡਕਾਰਣਿਆ ਸਪੈਸ਼ਲ ਜ਼ੋਨਲ ਕਮੇਟੀ ਦੇ ਨਾਲ-ਨਾਲ ਤੇਲੰਗਾਨਾ ਸਟੇਟ ਕਮੇਟੀ ਤੇ ਧਮਤਰੀ-ਗਰਿਆਬੰਦ-ਨੁਪਾਦ ਡਿਵੀਜ਼ਨ ਦੇ ਮੈਂਬਰ ਵੀ ਸ਼ਾਮਲ ਹਨ ।
Read More : ਛੱਤੀਸਗੜ੍ਹ ‘ਚ 24 ਨਕਸਲੀ ਢੇਰ, 1 ਜਵਾਨ ਸ਼ਹੀਦ









