ਨਵੀਂ ਦਿੱਲੀ, 17 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਇਕ ਬਜ਼ੁਰਗ ਵਿਅਕਤੀ ਨੂੰ ਡਿਜ਼ੀਟਲ ਅਰੈਸਟ (Digital arrest) ਕਰਕੇ ਉਸ ਨਾਲ 1.16 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਸਾਈਬਰ ਧੋਖਾਧੜੀ ਸਿੰਡੀਕੇਟ (Cyber fraud syndicate) ਦੇ 3 ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਵਜੋਂ ਪੇਸ਼ ਹੋਏ ਸੀ ਸਾਈਬਰ ਠੱਗ
ਇਕ ਅਧਿਕਾਰੀ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਵਜੋਂ ਪੇਸ਼ ਹੋ ਕੇ ਮੁਲਜ਼ਮਾਂ ਨੇ 82 ਸਾਲਾ ਪੀੜਤ ਵਿਅਕਤੀ ਨੂੰ ਵੀਡੀਓ ਕਾਲ ਦੌਰਾਨ ਜਾਅਲੀ ਗ੍ਰਿਫ਼ਤਾਰੀ ਦਾ ਹੁਕਮ ਵਿਖਾਇਆ । ਦਬਾਅ ਤੇ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦੀ ਵਰਤੋਂ ਕਰ ਕੇ ਬਜ਼ੁਰਗ ਵਿਅਕਤੀ ਨੂੰ ਕੁੱਲ 1.16 ਕਰੋੜ ਰੁਪਏ (Rs 1.16 crore) ਇਕ ਬੈਂਕ ਖਾਤੇ ਵਿਚ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ।
ਜਾਂਚ ਦੌਰਾਨ ਕੀ ਕੁੱਝ ਆਇਆ ਸਾਹਮਣੇ
ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਬਟੋਰੀ ਗਈ ਰਕਮ ਦਾ ਇਕ ਵੱਡਾ ਹਿੱਸਾ ਜੋ ਲਗਭਗ 1.10 ਕਰੋੜ ਰੁਪਏ ਹੈ, ਹਿਮਾਚਲ ਪ੍ਰਦੇਸ਼ ਸਥਿਤ ਇਕ ਐੱਨ. ਜੀ. ਓ. ਦੇ ਕਰੰਟ ਅਕਾਊਂਟ `ਚ ਜਮ੍ਹਾ ਕੀਤਾ ਗਿਆ ਸੀ । ਇਹ ਖਾਤਾ ਕਥਿਤ ਤੌਰ `ਤੇ ਪਟਨਾ ਤੋਂ ਧੋਖਾਦੇਹੀ ਕਰਨ ਵਾਲਿਆਂ ਵੱਲੋਂ ਚਲਾਇਆ ਜਾ ਰਿਹਾ ਸੀ ।
Read More : ਸਾਈਬਰ ਠੱਗਾ ਨੇ ਡਿਜੀਟਲ ਅਰੈਸਟ ਕਹਿ ਠੱਗੇ ਮਹਿਲਾ ਤੋਂ ਕਰੋੜਾਂ ਰੁਪਏ









