ਚੀਨ `ਚ ਭ੍ਰਿਸ਼ਟਾਚਾਰ ਦਾ ਦੋਸ਼ ਹੇਠ ਫੌਜ ਦੇ 3 ਅਧਿਕਾਰੀ ਬਰਖਾਸਤ

0
24
dismissed

ਬੀਜਿੰਗ, 29 ਦਸੰਬਰ 2025 : ਚੀਨ ਦੀ ਸੰਸਦ (Parliament of China) ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਤਹਿਤ ਉੱਚ ਦਰਜੇ ਦੇ 3 ਫੌਜੀ ਅਧਿਕਾਰੀਆਂ ਨੂੰ ਬਰਖਾਸਤ (Dismissal of military officers) ਕਰ ਦਿੱਤਾ ਹੈ ।

ਬਰਖਾਸਤਗੀ ਨਾਲ ਹੋਈ ਹੈ ਜਨਰਲਾਂ ਦੇ ਭਵਿੱਖ ਨੂੰ ਲੈ ਕੇ ਚੱਲ ਰਹੀ ਅਟਕਲਾਂ ਦੀ ਪੁਸ਼ਟੀ

ਨੈਸ਼ਨਲ ਪੀਪੁਲਸ ਕਾਂਗਰਸ (ਐੱਨ. ਪੀ. ਸੀ.) ਦੀ ਸਥਾਈ ਕਮੇਟੀ ਨੇ ਕੇਂਦਰੀ ਫੌਜੀ ਕਮਿਸ਼ਨ (ਸੀ. ਐੱਮ. ਸੀ.) ਦੀ ਰਾਜਨੀਤਕ ਅਤੇ ਕਾਨੂੰਨੀ ਮਾਮਲਿਆਂ ਦੀ ਕਮੇਟੀ ਦੇ ਮੁਖੀ ਵਾਂਗ ਰੇਨਹੁਆ, ਪੀਪੁਲਸ ਆਰਮਡ ਪੁਲਸ (ਪੀ. ਏ. ਪੀ.) ਦੇ ਰਾਜਨੀਤਕ ਕਮਿਸ਼ਨਰ ਝਾਂਗ ਹੋਂਗਬਿੰਗ ਅਤੇ ਸੀ ਐੱਮ. ਸੀ. ਦੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਵਾਂਗ ਪੇਗ ਨੂੰ ਸ਼ਨੀਵਾਰ ਨੂੰ ਬਰਖਾਸਤ ਕੀਤਾ । ਜਾਣਕਾਰੀ ਅਨੁਸਾਰ ਇਹ ਤਿੰਨੇ ਅਧਿਕਾਰੀ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਵੀ ਹਨ । ਉਨ੍ਹਾਂ ਦੀ ਬਰਖਾਸਤਗੀ ਨਾਲ ਜਨਰਲਾਂ ਦੇ ਭਵਿੱਖ ਨੂੰ ਲੈ ਕੇ ਚੱਲ ਰਹੀ ਅਟਕਲਾਂ ਦੀ ਪੁਸ਼ਟੀ ਹੋਈ ਹੈ ।

Read more : ਏ. ਐਸ. ਆਈ. ਮੰਗਤ ਰਾਮ ਨੂੰ ਪੁਲਸ ਕਮਿਸ਼ਨਰ ਨੇ ਕੀਤਾ ਬਰਖਾਸਤ

LEAVE A REPLY

Please enter your comment!
Please enter your name here