ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ

0
16
Pakistan Factory Blast

ਲਾਹੌਰ, 22 ਨਵੰਬਰ 2025 : ਪਾਕਿਸਤਾਨ ਦੇ ਪੰਜਾਬ (Pakistan Punjab) ਸੂਬੇ `ਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ । ਇਹ ਘਟਨਾ ਲਾਹੌਰ ਤੋਂ ਲੱਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲੇ (ਫੈਸਲਾਬਾਦ ਜ਼ਿਲੇ )`ਚ ਸਵੇਰੇ ਵਾਪਰੀ ।

ਹੁਣ ਤੱਕ ਬਚਾਅ ਟੀਮ ਨੇ ਮਲਬੇ ਵਿਚੋਂ 15 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ 7 ਜ਼ਖ਼ਮੀਆਂ ਨੂੰ ਲਿਜਾਇਆ ਗਿਆ ਹੈ ਹਸਪਤਾਲ

ਫੈਸਲਾਬਾਦ ਦੇ ਡਿਪਟੀ ਕਮਿਸ਼ਨਰ (Deputy Commissioner of Faisalabad) ਰਾਜਾ ਜਹਾਂਗੀਰ ਅਨਵਰ ਨੇ ਦੱਸਿਆ ਕਿ ਮਲਿਕਪੁਰ ਇਲਾਕੇ `ਚ ਇਕ ਰਸਾਇਣ ਫੈਕਟਰੀ ਦੇ ਬੁਆਇਲਰ `ਚ ਜ਼ਬਰਦਸਤ ਧਮਾਕੇ ਕਾਰਨ ਇਕ ਇਮਾਰਤ ਸਮੇਤ ਆਲੇ-ਦੁਆਲੇ ਦੇ ਢਾਂਚੇ ਢਹਿ ਗਏ । ਅਨਵਰ ਨੇ ਕਿਹਾ ਕਿ ਹੁਣ ਤੱਕ ਬਚਾਅ ਟੀਮ ਨੇ ਮਲਬੇ ਵਿਚੋਂ 15 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ 7 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ।

ਮਲਬੇ ਵਿਚ ਹੋਰ ਲੋਕ ਦੱਬੇ ਹੋ ਸਕਦੇ ਹਨ : ਕਮਿਸ਼ਨਰ

ਕਮਿਸ਼ਨਰ ਨੇ ਕਿਹਾ ਕਿ ਖਦਸ਼ਾ ਹੈ ਕਿ ਮਲਬੇ ਵਿਚ ਹੋਰ ਲੋਕ ਦੱਬੇ ਹੋ ਸਕਦੇ ਹਨ । ਬਚਾਅ ਟੀਮ ਮਲਬਾ ਹਟਾਉਣ ਵਿਚ ਲੱਗੀ ਹੋਈ ਹੈ। ਜਿ਼ਲੇ ਦੀ ਪੂਰੀ ਮਸ਼ੀਨਰੀ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ। ਪੰਜਾਬ ਦੀ ਮੁੱਖ ਮੰਤਰੀ ਮਰਿਆਤ ਨਵਾਜ ਨੇ ਰਸਾਇਣ ਫੈਕਟਰੀ ਦੇ ਬੁਆਇਲਰ (Chemical factory boilers)  ਵਿਚ ਧਮਾਕੇ ਵਿਚ ਜਾਨ ਮਾਲ ਦੇ ਨੁਕਸਾਨ ਤੇ ਡੂੰਘੀ ਚਿੰਤਾ ਪ੍ਰਗਟ ਕੀਤ ਅਤੇ ਫੈਸਲਾਬਾਦ ਦੇ ਕਮਿਸ਼ਨਰ ਕੋਲੋਂ ਘਟਨਾ ਬਾਰੇ ਜਾਣਕਾਰੀ ਮੰਗੀ ।

Read More : ਵੇਰਕਾ ਪਲਾਂਟ `ਚ ਧਮਾਕਾ ਹੋਣ ਨਾਲ ਇਕ ਦੀ ਮੌਤ ਪੰਜ ਝੁਲਸੇ

LEAVE A REPLY

Please enter your comment!
Please enter your name here