ਰਾਜਨਾਂਦਗਾਓਂ, 9 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਰਾਜਨਾਂਦਗਾਓਂ (Rajnandgaon, Chhattisgarh) ਖੇਤਰ `ਚ ਮਾਓਵਾਦੀਆਂ ਦੇ ਕੇਂਦਰੀ ਕਮੇਟੀ ਮੈਂਬਰ ਰਾਮਧੇਰ ਉਰਫ਼ ਹੋਰੂਪੁ (53) ਸਮੇਤ 12 ਨਕਸਲੀਆਂ (Naxalites) ਨੇ ਸੁਰੱਖਿਆ ਬਲਾਂ ਅੱਗੇ ਸਰੰਡਰ (Surrender) ਕਰ ਦਿੱਤਾ, ਜਿਨ੍ਹਾਂ `ਚ 6 ਔਰਤਾਂ ਵੀ ਸ਼ਾਮਲ ਹਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਮਧੇਰ `ਤੇ ਕੁੱਲ 1.05 ਕਰੋੜ ਰੁਪਏ ਦਾ ਇਨਾਮ ਹੈ ।
ਸਰਕਾਰ ਦੀ ਨਵੀਂ ਆਤਮ-ਸਮਰਪਣ ਅਤੇ ਮੁੜ ਵਸੇਬਾ ਨੀਤੀ ਤੋਂ ਹਨ ਪ੍ਰਭਾਵਿਤ
ਪੁਲਸ ਅਧਿਕਾਰੀਆਂ (Police officers) ਨੇ ਕਿਹਾ ਕਿ ਉਹ ਸਰਕਾਰ ਦੀ ਨਵੀਂ ਆਤਮ-ਸਮਰਪਣ ਅਤੇ ਮੁੜ-ਵਸੇਬਾ` (Surrender and Rehabilitation) ਨੀਤੀ ਤੋਂ ਪ੍ਰਭਾਵਿਤ ਹਨ । ਉਨ੍ਹਾਂ ਦੱਸਿਆ ਕਿ ਸਰੰਡਰ ਕਰਨ ਵਾਲੇ ਨਕਸਲੀਆਂ ਦੇ ਸਿਰ `ਤੇ ਕੁੱਲ 2.95 ਕਰੋੜ ਰੁਪਏ ਦਾ ਇਨਾਮ ਸੀ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ 10 ਹਥਿਆਰ ਸੌਂਪੇ, ਜਿਨ੍ਹਾਂ `ਚ ਤਿੰਨ ਏ. ਕੇ. -47 ਰਾਈਫਲਾਂ, ਤਿੰਨ ਇਨਸਾਸ ਰਾਈਫਲਾਂ, ਦੋ .303 ਰਾਈਫਲਾਂ, ਇਕ ਐੱਸ. ਐੱਲ. ਆਰ. ਅਤੇ ਇਕ ਕਾਰਬਾਈਨ ਰਾਈਫਲ ਸ਼ਾਮਲ ਹੈ ।
ਸਰੰਡਰ ਕਰਨ ਵਾਲਿਆਂ ਵਿਚ ਕੋਣ ਕੌਣ ਹੈ ਸ਼ਾਮਲ
ਸਰੰਡਰ ਕਰਨ ਵਾਲਿਆਂ `ਚ `ਡਿਵੀਜ਼ਨਲ ਕਮੇਟੀ ਮੈਂਬਰ ਰਾਮਧੇਰ ਦੀ ਪਤਨੀ ਅਨੀਤਾ ਉਰਫ਼ ਲਲਿਤਾ ਉਰਫ਼ ਜੈਨੀ, ਚੰਦੂ ਉਰਫ਼ ਨਰੇਸ਼ ਉਰਫ਼ ਚੈਤਰਾਮ ਉਰਫ਼ ਦੇਵਚੰਦ, ਪ੍ਰੇਮ ਉਰਫ਼ ਉਮਰਾਓ ਅਤੇ ਜਾਨਕੀ ਉਰਫ਼ ਪ੍ਰੇਮਾ ਉਰਫ਼ ਲਿਮੀ, ਪਾਰਟੀ ਮੈਂਬਰ ਸ਼ੀਲਾ ਉਰਫ਼ ਵੈਸੰਤੀ ਉਰਫ਼ ਸੇਵੰਤੀ, ਲਕਸ਼ਮੀ ਉਰਫ਼ ਮਨੀਤਾ, ਯੋਗਿਤਾ ਉਰਫ਼ ਲਕਸ਼ਮੀ, ਸਾਗਰ ਉਰਫ਼ ਰੇਨੂ, ਕਵਿਤਾ ਉਰਫ਼ ਮਾਸੇ ਅਤੇ ਦੋ ਏਰੀਆ ਕਮੇਟੀ ਮੈਂਬਰ ਰਾਮਸਿੰਘ ਉਰਫ਼ ਸੰਪਤ ਅਤੇ ਸੁਕੇਸ਼ ਉਰਫ਼ ਰੰਗਾ ਸ਼ਾਮਲ ਹਨ ।
Read More : ਛੱਤੀਸਗੜ੍ਹ `ਚ 41 ਨਕਸਲੀਆਂ ਨੇ ਕੀਤਾ ਆਤਮ ਸਮਰਪਣ









