ਦੰਗਾ ਮਾਮਲੇ `ਚ 10 ਮੁਲਜ਼ਮ 19 ਸਾਲ ਬਾਅਦ ਹੋਏ ਬਰੀ

0
17
Court

ਠਾਣੇ, 9 ਦਸੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਠਾਣੇ ਦੀ ਇਕ ਅਦਾਲਤ (A court in Thane) ਨੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਦੰਗਾ ਕਰਨ ਅਤੇ ਪੁਲਸ ਮੁਲਾਜ਼ਮਾਂ ਦੀ ਹੱਤਿਆ ਦੀ ਕੋਸਿ਼ਸ਼ ਦੇ 19 ਸਾਲ ਪੁਰਾਣੇ ਮਾਮਲੇ `ਚ 10 ਮੁਲਜ਼ਮਾਂ ਨੂੰ ਬਰੀ (10 accused acquitted) ਕਰ ਦਿੱਤਾ ਹੈ । ਅਦਾਲਤ ਨੇ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਅਸਪਸ਼ਟ ਅਤੇ ਨਾਕਾਫੀ ਦੱਸਿਆ ।

ਭੀੜ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਸ ਮੁਲਾਜ਼ਮਾਂ `ਤੇ ਕੀਤਾ ਸੀ ਹਮਲਾ

ਇਸਤਗਾਸਾ ਪੱਖ ਅਨੁਸਾਰ ਇਹ ਦੰਗਾ 30 ਨਵੰਬਰ 2006 ਨੂੰ ਮਹਾਰਾਸ਼ਟਰ ਦੇ ਠਾਣੇ ਜਿ਼ਲੇ ਦੇ ਉਲਹਾਸਨਗਰ `ਚ ਉਸੇ ਸਾਲ 28 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ `ਚ ਹੋਈ ਇਕ `ਅਣਸੁਖਾਵੀ” ਘਟਨਾ ਤੋਂ ਬਾਅਦ ਹੋਇਆ ਸੀ । ਇਸ ਦੌਰਾਨ ਭੀੜ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ (Government and private property) ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਸ ਮੁਲਾਜ਼ਮਾਂ `ਤੇ ਹਮਲਾ ਕੀਤਾ । ਪੁਲਸ ਨੇ 14 ਲੋਕਾਂ ਖਿਲਾਫ ਹੱਤਿਆ ਦੇ ਯਤਨ, ਦੰਗਾ ਅਤੇ ਗੈਰ-ਕਾਨੂੰਨੀ ਤੌਰ `ਤੇ ਭੀੜ ਇਕੱਠੀ ਕਰਨ ਸਮੇਤ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ । ਸੁਣਵਾਈ ਦੌਰਾਨ 4 ਮੁਲਜ਼ਮਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੇ ਖਿਲਾਫ ਮਾਮਲਾ ਖ਼ਤਮ ਕਰ ਦਿੱਤਾ ਗਿਆ ਸੀ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

LEAVE A REPLY

Please enter your comment!
Please enter your name here