ਕੋਵਿਡ ਮਹਾਂਮਾਰੀ ਦੀ ਰੋਕਥਾਮ ਲਈ ਸ਼੍ਰੀਲੰਕਾ ਨੇ ਦੇਸ਼ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਲਗਾਈ ਰੋਕ

0
79

ਕੋਲੰਬੋ : ਸ਼੍ਰੀਲੰਕਾ ਸਰਕਾਰ ਨੇ ਦੇਸ਼ ‘ਚ ਸੰਸਾਰਿਕ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਸ਼ੁੱਕਰਵਾਰ ਤੋਂ ਅਗਲੇ 10 ਦਿਨਾਂ ਲਈ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੀਆਂ ਦੇਸ਼ ‘ਚ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਟਾਪੂ ਦੇਸ਼ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਸਨ ਅਤੇ ਮੌਤਾਂ ਹੋਈਆਂ ਸਨ। ਸ਼੍ਰੀਲੰਕਾ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਬੁੱਧਵਾਰ ਨੂੰ ਕਿਹਾ ਕਿ ਉਡਾਣਾਂ ‘ਤੇ ਰੋਕ 21 ਮਈ ਦੀ ਅੱਧੀ ਰਾਤ ਤੋਂ ਲੈ ਕੇ 31 ਮਈ ਦੀ ਅੱਧੀ ਰਾਤ ਤੱਕ ਪ੍ਰਭਾਵੀ ਰਹੇਗੀ।

ਅਥਾਰਿਟੀ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੇ ਦੇਸ਼ ਤੋਂ ਬਾਹਰ ਜਾਣਾ ਹੈ ਉਨ੍ਹਾਂ ਨੂੰ ਹੋਰ ਅੰਤਰਰਾਸ਼ਟਰੀ ਟ੍ਰਾਂਸਿਟ ਜਹਾਜ਼ਾਂ (12 ਘੰਟੇ ਤੋਂ ਘੱਟ ਦੇ ਠਹਿਰਾਅ ਸਮੇਂ ਦੇ ਨਾਲ) ਜ਼ਰੀਏ ਅਤੇ ਦੇਸ਼ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਤੋਂ ਇਸ ਮਿਆਦ ਦੌਰਾਨ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਖ਼ਬਰਾਂ ਅਨੁਸਾਰ ਹਵਾਬਾਜ਼ੀ ਅਥਾਰਿਟੀ ਨੇ ਇਨ੍ਹਾਂ ਪਾਬੰਦੀਆਂ ਵਿਚ ਚਾਰ ਰਿਆਇਤਾਂ ਦੀ ਸੂਚੀ ਜਾਰੀ ਕੀਤੀ ਹੈ। ਮਤਲਾ ਰਾਜਪਕਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਐਮਰਜੈਂਸੀ ਜਹਾਜ਼ਾਂ ਦਾ ਰਸਤਾ ਤਬਦੀਲੀ, ਕਾਰਗੋ ਸੰਚਾਲਨ ਅਤੇ ਮਨੁੱਖੀ ਉਡਾਣਾਂ, ਤਕਨੀਕੀ ਕਾਰਨਾਂ ਤੋਂ ਜਹਾਜ਼ਾਂ ਦਾ ਉਤਰਨਾ ਅਤੇ ਯਾਤਰੀ ਰਹਿਤ ਜਹਾਜ਼ਾਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਹੋਵੇਗੀ।

ਪਹਿਲਾਂ ਜਿਹੜੀ ਘੋਸ਼ਣਾ ਹੋਈ ਸੀ ਉਸ ਦੇ ਅਨੁਸਾਰ ਸ਼੍ਰੀਲੰਕਾ ਸ਼ੁੱਕਰਵਾਰ (21 ਮਈ) ਤੋਂ ਯਾਤਰਾ ਪਾਬੰਦੀਆਂ ਦੇ ਮਾਧਿਅਮ ਤੋਂ ਲਗਾਤਾਰ ਤਾਲਾਬੰਦੀ ਵੱਲ ਪਰਤੇਗਾ। ਆਵਾਜਾਈ ‘ਤੇ ਪਾਬੰਦੀਆਂ 21 ਮਈ ਨੂੰ ਰਾਤ 11 ਵਜੇ ਤੋਂ 25 ਮਈ ਨੂੰ ਸਵੇਰੇ 4 ਵਜੇ ਤੱਕ ਜਾਰੀ ਰਹਿਣਗੀਆਂ। ਇਹ 25 ਮਈ ਨੂੰ ਰਾਤ 11 ਵਜੇ ਤੋਂ ਮੜ ਲਾਗੂ ਹੋ ਕੇ 29 ਮਈ ਤੱਕ ਜਾਰੀ ਰਹਿਣਗੀਆਂ। ਸ਼੍ਰੀਲੰਕਾ ਵਿਚ ਬੁੱਧਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵੱਧ 3623 ਮਾਮਲੇ ਦਰਜ ਕੀਤੇ ਗਏ ਸਨ। ਉੱਥੇ 36 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਸੀ।

LEAVE A REPLY

Please enter your comment!
Please enter your name here