Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 12 -8-2024

0
84

Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 12 -8-2024

ਵਿਜੀਲੈਂਸ ਬਿਊਰੋ ਨੇ DDPO ਤੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਅਮਲੋਹ ਤੇ ਪੰਚਾਇਤਾਂ ਨੂੰ ਜਾਰੀ ਸਰਕਾਰੀ ਫੰਡਾਂ ਵਿੱਚ 40,85,175 ਰੁਪਏ ਦੀ ਕਰਨ ਹੇਰਾਫੇਰੀ ਦੇ ਦੋਸ਼ ਹੇਠ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਡੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ ਅਤੇ ਇੱਕ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕੀਤਾ ਹੈ। ਹੋਰ ਪੜ੍ਹੋ:

CBSE ਵੱਲੋਂ ਪ੍ਰੀਖਿਆ ਦੌਰਾਨ ਕੜੇ ਉਤਾਰਨ ਦੀ ਘਟਨਾ ਦੀ SGPC ਨੇ ਕੀਤੀ ਸਖ਼ਤ ਨਿਖੇਧੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀ.ਬੀ.ਐਸ.ਈ ਵੱਲੋਂ ਲਈ ਗਈ ਭਰਤੀ ਪ੍ਰੀਖਿਆ ਦੌਰਾਨ ਕੜੇ ਉਤਾਰਨ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਹੋਰ ਪੜ੍ਹੋ:

ਭਾਰੀ ਮੀਹ ਦੌਰਾਨ ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲ ਦੇ ਜਿਆਦਾ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ

ਮਾਨਸੂਨ ਮੌਸਮ ਦੌਰਾਨ ਜ਼ਿਲ੍ਹਾ ਰੂਪਨਗਰ ਵਿੱਚ ਲਗਾਤਾਰ ਤੜਕੇ ਸਵੇਰ ਤੋਂ ਭਾਰੀ ਮੀਹ ਪਿਆ ਜਿਸ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿਛਲੇ ਸਾਲ ਹੜਾਂ ਦੀ ਸਥਿਤੀ ਸਮੇਂ ਜਿਆਦਾ ਪ੍ਰਭਾਵਿਤ ਇਲਾਕਿਆਂ ਦਾ ਮੌਕੇ ਉੱਤੇ ਪਹੁੰਚ ਕੇ ਜਾਇਜ਼ਾ ਲਿਆ।ਹੋਰ ਪੜ੍ਹੋ:

ਮੱਧ ਪ੍ਰਦੇਸ਼ ਦੇ ਗੁਨਾ ‘ਚ ਏਅਰਕ੍ਰਾਫਟ ਹੋਇਆ ਕ੍ਰੈਸ਼, ਦੋਵੇਂ ਪਾਇਲਟ ਜ਼ਖਮੀ

ਮੱਧ ਪ੍ਰਦੇਸ਼ ਦੇ ਗੁਨਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਕਿ ਹਵਾਈ ਪੱਟੀ ਖੇਤਰ ਵਿੱਚ ਐਤਵਾਰ, 11 ਅਗਸਤ ਨੂੰ ਏਅਰਕ੍ਰਾਫਟ 152 ਕ੍ਰੈਸ਼ ਹੋ ਗਿਆ। ਦਰਅਸਲ , ਦੁਪਹਿਰ 1 ਵਜੇ ਦੇ ਕਰੀਬ ਜਹਾਜ਼ ਨੇ ਟੈਸਟ ਫਲਾਈਟ ਲਈ ਉਡਾਣ ਭਰੀ ਸੀ। ਕਰੀਬ 40 ਮਿੰਟ ਤੱਕ ਉਡਾਣ ਭਰਨ ਤੋਂ ਬਾਅਦ ਜਹਾਜ਼ ਕੰਪਲੈਕਸ ‘ਚ ਹੀ ਕ੍ਰੈਸ਼ ਹੋ ਗਿਆ।ਹੋਰ ਪੜ੍ਹੋ:

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਹੋਈ ਮੌ.ਤ

ਨਵਾਂਸ਼ਹਿਰ ਜ਼ਿਲ੍ਹੇ ਦੇ 27 ਸਾਲਾ ਨੌਜਵਾਨ ਮਨਜੋਤ ਸਿੰਘ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸਦੀ ਲਾਸ਼ ਇੱਕ ਪਾਰਕ ਦੇ ਕੋਲ ਮਿਲੀ ਅਤੇ ਸ਼ੱਕ ਹੈ ਕਿ ਉਸਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਹੋਰ ਪੜ੍ਹੋ:

 

LEAVE A REPLY

Please enter your comment!
Please enter your name here