Breaking News : ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 25-7-2024
ਹੁਣ ਆਟੋ ਰਿਕਸ਼ਾ ਡਰਾਈਵਰਾਂ ਲਈ ਵੀ ਵਰਦੀ ਪਾਉਣਾ ਹੋਵੇਗਾ ਲਾਜ਼ਮੀ
ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਟਰੈਫਿਕ), ਪੰਜਾਬ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਵਿਚ ਆਟੋ ਰਿਕਸ਼ਾ/ ਇਲੈਕਟਰੋਨਿਕ (ਈ) ਰਿਕਸ਼ਾ ਚ ਸਫ਼ਰ ਕਰਦੇ ਯਾਤਰੀਆਂ ਦੀ ਸੁੱਰਖਿਆ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਰਿਕਸ਼ਿਆਂ ਦੇ ਚਾਲਕਾਂ ਲਈ ਇਹ ਲਾਜ਼ਮੀ……ਹੋਰ ਪੜ੍ਹੋ
ਹਰਿਆਣਾ-ਚੰਡੀਗੜ੍ਹ ‘ਚ ਜੱਜਾਂ ਦੇ ਵੱਡੇ ਪੱਧਰ ‘ਤੇ ਤਬਾਦਲੇ
ਹਰਿਆਣਾ-ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਹੁਕਮਾਂ ਅਨੁਸਾਰ 3 ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ……ਹੋਰ ਪੜ੍ਹੋ
SC ਦੇ ਹੁਕਮ, ਫਿਲਹਾਲ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ
ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲ੍ਹਣ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸਰਕਾਰ ਦੀ ਇਸ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ……ਹੋਰ ਪੜ੍ਹੋ
ਉਡਾਣ ਭਰਦੇ ਸਮੇਂ ਜਹਾਜ਼ ਹੋਇਆ ਕ੍ਰੈਸ਼, 18 ਲੋਕਾਂ ਦੀ ਹੋਈ ਮੌ.ਤ
ਨੇਪਾਲ ‘ਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਇੱਕ ਜਹਾਜ਼ ਕਰੈਸ਼ ਹੋ ਜਾਣ ਨਾਲ ਜਹਾਜ਼ ‘ਚ ਸਵਾਰ 19 ਲੋਕਾਂ ‘ਚੋਂ 18 ਦੀ ਮੌਤ ਹੋ ਗਈ ਹੈ। ਜ਼ਖਮੀ ਪਾਇਲਟ ਕੈਪਟਨ ਮਨੀਸ਼ ਸ਼ਾਕਿਆ ਨੂੰ ਹਸਪਤਾਲ ਲਿਜਾਇਆ……ਹੋਰ ਪੜ੍ਹੋ
ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਦਿੱਤੀ ਮਾਤ, ਸੈਮੀਫਾਈਨਲ ‘ਚ ਬਣਾਈ ਜਗ੍ਹਾ
ਭਾਰਤੀ ਮਹਿਲਾ ਕ੍ਰਿਕਟ ਟੀਮ ਇਨ੍ਹਾਂ ਦਿਨਾਂ ਵਿੱਚ ਜ਼ਬਰਦਸਤ ਫਾਰਮ ਵਿੱਚ ਹੈ। ਟੀਮ ਨੇ ਲਗਾਤਾਰ 3 ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਭਾਰਤੀ ਟੀਮ ਨੇ ਗਰੁੱਪ-ਏ ਵਿੱਚ ਆਪਣਾ ਤੀਜਾ ਮੈਚ ਨੇਪਾਲ ਦੇ ਖਿਲਾਫ਼ ਖੇਡਿਆ। ਇਹ ਮੈਚ ਭਾਰਤੀ ਟੀਮ ਨੇ 82 ਦੌੜਾਂ ਦੇ ਫਰਕ ਨਾਲ ਜਿੱਤ ……ਹੋਰ ਪੜ੍ਹੋ
ਸੁਪਰੀਮ ਕੋਰਟ ਦਾ ਫੈਸਲਾ- NEET ਪ੍ਰੀਖਿਆ ਦੁਬਾਰਾ ਨਹੀਂ ਹੋਵੇਗੀ, ਫਾਈਨਲ ਨਤੀਜਾ ਦੋ ਦਿਨਾਂ ਵਿੱਚ ਐਲਾਨਿਆ ਜਾਵੇਗਾ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ, 23 ਜੁਲਾਈ ਨੂੰ ਕਿਹਾ ਕਿ NTA ਦੋ ਦਿਨਾਂ ਦੇ ਅੰਦਰ NEET-UG 2024 ਦਾ ਅੰਤਿਮ ਨਤੀਜਾ ਘੋਸ਼ਿਤ ਕਰੇਗਾ। ਉਨ੍ਹਾਂ ਨੇ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ।……ਹੋਰ ਪੜ੍ਹੋ