Breaking News : ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ 21-7-24

0
42

Breaking News : ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ 21-7-24

ਵਡੋਦਰਾ ‘ਚ ਸਕੂਲ ਦੀ ਡਿੱਗੀ ਕੰਧ, 4 ਬੱਚੇ ਜ਼ਖਮੀ

ਗੁਜਰਾਤ ਦੇ ਵਡੋਦਰਾ ‘ਚ ਇੱਕ ਸਕੂਲ ‘ਚ ਦੂਜੀ ਮੰਜ਼ਿਲ ‘ਤੇ ਇੱਕ ਕਮਰੇ ਦੀ ਕੰਧ ਡਿੱਗਣ ਨਾਲ ਚਾਰ ਬੱਚੇ ਜ਼ਖਮੀ ਹੋ ਗਏ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ‘ਚ 4 ਬੱਚੇ ਬੈਂਚ ਦੇ ਨਾਲ 10 ਫੁੱਟ ਹੇਠਾਂ ਡਿੱਗਦੇ ਦੇਖੇ ਗਏ…..ਹੋਰ ਪੜ੍ਹੋ

 

ਹਿਮਾਚਲ ‘ਚ ਫਟਿਆ ਬੱਦਲ, ਇੱਕ ਵਿਅਕਤੀ ਦੀ ਹੋਈ ਮੌਤ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਰੇਤੂਆ ਪਿੰਡ ‘ਚ ਬੱਦਲ ਫਟਣ ਨਾਲ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ…..ਹੋਰ ਪੜ੍ਹੋ

ਸਾਨੀਆ ਮਿਰਜ਼ਾ ਨਾਲ ਵਿਆਹ ਦੀਆਂ ਅਫਵਾਹਾਂ ‘ਤੇ ਮੁਹੰਮਦ ਸ਼ਮੀ ਨੇ ਤੋੜੀ ਚੁੱਪੀ

ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਨਾਲ ਵਿਆਹ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਸੀ ਜਿਸ ਤੋਂ ਬਾਅਦ ਹੁਣ ਮੁਹੰਮਦ ਸ਼ਮੀ ਨੇ ਇਨ੍ਹਾਂ ਅਫਵਾਹਾਂ ‘ਤੇ ਵਿਰਾਮ ਲਗਾ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਸਭ ਬਕਵਾਸ ਹੈ | ਦਰਅਸਲ ,  ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਉਥੋਂ ਸ਼ੁਰੂ ਹੋਈਆਂ…..ਹੋਰ ਪੜ੍ਹੋ

ਆਸਟ੍ਰੇਲੀਆ ਦੇ ਮਿਊਜ਼ੀਅਮ ‘ਚ ਸ਼ੁਸੋਭਿਤ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਹ ਮਾਡਲ

1984 ਦੇ ਘੱਲੂਘਾਰੇ ਦੌਰਾਨ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਜਲਦੀ ਹੀ ਆਸਟ੍ਰੇਲੀਆ ਦੇ ਇੱਕ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਜੂਨ ਵਿੱਚ ਆਸਟ੍ਰੇਲੀਆ ਸਰਕਾਰ ਨੇ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ…..ਹੋਰ ਪੜ੍ਹੋ

ਪਟਿਆਲਾ ‘ਚ PRTC ਬੱਸ ਡ੍ਰਾਈਵਰ ਨੇ ਮਹਿਲਾ ਟੋਲ ਕਰਮਚਾਰੀ ਨੂੰ ਮਾਰਿਆ ਥੱਪੜ

ਪੰਜਾਬ ਦੇ ਬਨੂੜ, ਪਟਿਆਲਾ ਵਿੱਚ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਚੰਡੀਗੜ੍ਹ ਡਿਪੂ ਦੀ ਬੱਸ ਦੇ ਡ੍ਰਾਈਵਰ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ। ਇਸ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ…..ਹੋਰ ਪੜ੍ਹੋ

ਪਟਿਆਲਾ ‘ਚ ਡਾਇਰੀਆ ਨੇ ਦਿੱਤੀ ਦਸਤਕ, ਕਈ ਲੋਕ ਆਏ ਚਪੇਟ ‘ਚ

ਪਟਿਆਲਾ ਦੇ ਆਰੀਆ ਸਮਾਜ ਬੀ ਟੈਕ ਦੇ ਕੋਲ ਸੰਜੀਵਨੀ ਗਲੀ ਨੰਬਰ ਤਿੰਨ ਦੇ ਵਿੱਚ ਡਾਇਰੀਆ ਦੀ ਚਪੇਟ ਦੇ ਵਿੱਚ ਆਉਣ ਕਰਕੇ ਪੂਰੇ ਮਹੱਲਾ ਨਿਵਾਸੀ ਪਰੇਸ਼ਾਨ ਹੋ ਰਹੇ ਹਨ ਅਤੇ ਮਹੱਲੇ ਦੇ ਵਿੱਚ ਕਈ ਬੱਚੇ ਅਤੇ ਕਈ ਬਜ਼ੁਰਗ ਡੈਰੀਏ ਦੀ ਚਪੇਟ ਦੇ ਵਿੱਚ ਆ …..ਹੋਰ ਪੜ੍ਹੋ

LEAVE A REPLY

Please enter your comment!
Please enter your name here