ਬੰਬੇ ਹਾਈ ਕੋਰਟ ਦਾ ਅਨਿਲ ਅੰਬਾਨੀ ਨੂੰ ਝਟਕਾ

0
27
Bombay High Court

ਮੁੰਬਈ, 24 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਵਿਖੇ ਬਣੀ ਹਾਈਕੋਰਟ ਨੇ ਇਕ ਹੁਕਮ ਜਾਰੀ ਕਰਦਿਆਂ ਅਨਿਲ ਅੰਬਾਨੀ (Anil Ambani) ਨੂੰ ਝਟਕਾ ਦੇ ਦਿੱਤਾ ਹੈ ।

ਕੀ ਹੁਕਮ ਰੱਦ ਕਰ ਦਿੱਤਾ ਹੈ ਮੁੰਬਈ ਹਾਈਕੋਰਟ ਨੇ

ਉਦਯੋਗਪਤੀ ਅਨਿਲ ਅੰਬਾਨੀ ਨੂੰ ਝਟਕਾ ਦਿੰਦੇ ਹੋਏ ਬੰਬੇ ਹਾਈ ਕੋਰਟ (Bombay High Court) ਨੇ ਇਕ ਸਿੰਗਲ ਜੱਜ ਬੈਂਚ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸਨੇ ਉਨ੍ਹਾਂ ਅਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਦੇ ਬੈਂਕ ਖਾਤਿਆਂ ਨੂੰ ਧੋਖਾਦੇਹੀ ਫਰਾਡ) ਵਜੋਂ ਸ਼੍ਰੇਣੀਬੱਧ ਕਰਨ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ । ਇਹ ਹੁਕਮ ਚੀਫ ਜਸਟਿਸ (Chief Justice) ਚੰਦਰਸ਼ੇਖਰ ਅਤੇ ਜਸਟਿਸ ਗੌਤਮ ਏ. ਅੰਖਡ ਦੀ ਬੈਂਚ ਨੇ ਬੈਂਕ ਆਫ ਬੜੌਦਾ, ਆਈ. ਡੀ. ਬੀ. ਆਈ. ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਆਡੀਟਰ ਬੀ. ਡੀ. ਓ. ਇੰਡੀਆ ਐੱਲ. ਐੱਲ. ਪੀ. ਦੀ ਪਟੀਸ਼ਨ ‘ਤੇ ਪਾਸ ਕੀਤਾ ।

ਬੈਂਕ ਹੁਣ `ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ` ਨੂੰ ਫਰਾਡ ਐਲਾਨ ਕਰ ਸਕਣਗੇ

ਬੈਂਚ ਨੇ `ਉਲਟੇ` ਅਤੇ `ਗੈਰ-ਕਾਨੂੰਨੀ` ਅੰਤਰਿਮ ਹੁਕਮ (Interim order) ਨੂੰ ਰੱਦ ਕਰ ਦਿੱਤਾ ਅਤੇ ਅੰਬਾਨੀ ਦੀ ਇਸ ਮੁਹਿੰਮ ‘ਤੇ ਰੋਕ ਲਾਉਣ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ । ਬੈਂਚ ਨੇ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਹੀ ਸੁਣ ਚੁੱਕੇ ਹਾਂ ਕਿ 24 ਦਸੰਬਰ-2025 ਦਾ ਅੰਤਰਿਮ ਫੈਸਲਾ ਗੈਰ-ਕਾਨੂੰਨੀ ਹੈ ਅਤੇ ਇਸ ਪ੍ਰਕਿਰਿਆ ‘ਚ ਗੜਬੜੀ ਹੈ, ਇਸ ਲਈ ਅਗਲੇ ਕੁਝ ਹਫਤਿਆਂ ਲਈ ਇਸ ਹੁਕਮ ਦੇ ਲਾਗੂ ਹੋਣ ‘ਤੇ ਰੋਕ ਲਾਉਣ ਦੀ ਅਪੀਲ ਗੈਰ-ਕਾਨੂੰਨੀ ਹੁਕਮ ਨੂੰ ਜਾਰੀ ਰੱਖਣ ਅਤੇ ਗੈਰ-ਕਾਨੂੰਨੀ ਕੰਮ ਨੂੰ ਜਾਰੀ ਰੱਖਣ ਦੇ ਬਰਾਬਰ ਹੋਵੇਗੀ । ਇਸ ਲਈ ਅਨਿਲ ਅੰਬਾਨੀ ਵੱਲੋਂ ਇਸ ਫੈਸਲੇ ਦੇ ਲਾਗੂ ਹੋਣ ‘ਤੇ ਰੋਕ ਲਾਉਣ ਦੀ ਅਪੀਲ ਨੂੰ ਰੱਦ ਕੀਤਾ ਜਾਂਦਾ ਹੈ ।

Read More : ਉਦਯੋਗਪਤੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ, ਸ਼ੇਅਰ ਬਾਜ਼ਾਰ ਤੋਂ ਲੱਗੀ 5 ਸਾਲ ਲਈ ਪਾਬੰਦੀ

LEAVE A REPLY

Please enter your comment!
Please enter your name here