ਲੁਧਿਆਣਾ ‘ਚ ਮਿਲੀਆਂ 20 ਤੋਂ ਵੱਧ ਗਾਵਾਂ ਦੀਆਂ ਲਾ.ਸ਼ਾਂ

0
35

ਲੁਧਿਆਣਾ ‘ਚ ਅੱਜ ਕਈ ਗਊਆਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਫਿਰ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਪਾਣੀ ਦੀ ਟੈਂਕੀ ਨੇੜੇ ਗਊਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚ ਕਰੀਬ 19 ਵੱਛੇ ਅਤੇ 5 ਤੋਂ 6 ਗਾਵਾਂ ਹਨ। ਇਨ੍ਹਾਂ ਗਊਆਂ ਦੀ ਮੌਤ ਕਿਸ ਕਾਰਨ ਹੋਈ।

ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਪਸ਼ੂਆਂ ਦੀਆਂ ਲਾਸ਼ਾਂ ਦਾ ਲਗਾਤਾਰ ਮਿਲਣਾ ਚਿੰਤਾ ਦਾ ਵਿਸ਼ਾ ਹੈ। ਗਊਆਂ ਦੀਆਂ ਲਾਸ਼ਾਂ ਮਿਲਣ ਕਾਰਨ ਹਿੰਦੂ ਧਰਮ ਦੇ ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ।

ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਦੋ ਦਿਨ ਪਹਿਲਾਂ ਟਿੱਬਾ ਰੋਡ ‘ਤੇ ਸਥਿਤ ਕੂੜੇ ਦੇ ਢੇਰ ‘ਚੋਂ 10 ਤੋਂ ਵੱਧ ਗਊਆਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਅੱਜ ਸਵੇਰੇ ਜਦੋਂ ਸਥਾਨਕ ਸਮਾਜ ਸੇਵਕ ਭੋਲਾ ਸੈਰ ਕਰਨ ਲਈ ਨਿਕਲਿਆ ਤਾਂ ਉਸ ਨੇ ਕਈ ਗਊਆਂ ਮਰੀਆਂ ਪਈਆਂ ਦੇਖੀਆਂ, ਜਿਸ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕੀਤਾ।

LEAVE A REPLY

Please enter your comment!
Please enter your name here