ਗੂਗਲ ਨਵੇਂ ਫੀਚਰ ਦੀ ਤਿਆਰੀ ‘ਚ, ਵੈੱਬਸਾਈਟ ‘ਤੇ ਵੀ ਦਿਖਾਈ ਦੇਵੇਗਾ ਬਲੂ ਟਿੱਕ || Latest News

0
40

ਗੂਗਲ ਨਵੇਂ ਫੀਚਰ ਦੀ ਤਿਆਰੀ ‘ਚ, ਵੈੱਬਸਾਈਟ ‘ਤੇ ਵੀ ਦਿਖਾਈ ਦੇਵੇਗਾ ਬਲੂ ਟਿੱਕ

ਗੂਗਲ ਇਨ੍ਹੀਂ ਦਿਨੀਂ ਇਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਫਿਲਹਾਲ ਟੈਸਟਿੰਗ ਅਧੀਨ ਹੈ। ਇਨ੍ਹੀਂ ਦਿਨੀਂ ਕੰਪਨੀ ਆਪਣੀਆਂ ਵੈੱਬਸਾਈਟਾਂ ‘ਤੇ ਵੀ blue checkmark ਦਿਖਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਉਪਭੋਗਤਾਵਾਂ ਲਈ ਅਸਲ ਅਤੇ ਨਕਲੀ ਵੈਬਸਾਈਟਾਂ ਵਿੱਚ ਫਰਕ ਕਰਨਾ ਆਸਾਨ ਬਣਾ ਦੇਵੇਗਾ ਅਤੇ ਨਕਲੀ ਵੈਬਸਾਈਟਾਂ ਨੂੰ ਨੱਥ ਪਾਉਣ ਵਿੱਚ ਵੀ ਮਦਦ ਕਰੇਗਾ। ਜਦੋਂ ਤੁਸੀਂ ਕਿਸੇ ਚੀਜ਼ ਦੀ ਖੋਜ ਕਰਦੇ ਹੋ ਤਾਂ ਵੈਬਸਾਈਟ ਦੇ ਡੋਮੇਨ ਨਾਮ ਦੇ ਅੱਗੇ ਇੱਕ blue checkmark ਦਿਖਾਈ ਦੇਵੇਗਾ। ਜਿਸਦਾ ਮਤਲਬ ਹੈ ਕਿ ਵੈਬਸਾਈਟ ਅਸਲੀ ਹੈ।

ਕੰਪਨੀ ਦਾ ਉਦੇਸ਼ ਫਰਜ਼ੀ ਸਮੱਗਰੀ ‘ਤੇ ਰੋਕ ਲਗਾਉਣਾ

ਗੂਗਲ ਇਸ ਸਮੇਂ ਨਵੇਂ ਫੀਚਰ ਦੀ ਜਾਂਚ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਇਸ ਨੂੰ ਯੂਜ਼ਰਜ਼ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਬਲੂ ਚੈੱਕਮਾਰਕ ਫੀਚਰ ਤੁਹਾਨੂੰ ਇੱਕ ਪਲ ਵਿੱਚ ਨਕਲੀ ਤੇ ਅਸਲੀ ਵੈਬਸਾਈਟਾਂ ਵਿੱਚ ਫਰਕ ਕਰਨ ਵਿੱਚ ਮਦਦ ਕਰੇਗੀ। ਇਸ ਫੀਚਰ ਨੂੰ ਲਿਆਉਣ ਦੇ ਪਿੱਛੇ ਕੰਪਨੀ ਦਾ ਉਦੇਸ਼ ਫਰਜ਼ੀ ਸਮੱਗਰੀ ‘ਤੇ ਰੋਕ ਲਗਾਉਣਾ ਹੈ। ਇਸ ਦੀ ਸ਼ੁਰੂਆਤ ਨਾਲ, ਨਾ ਸਿਰਫ ਵੈਰੀਫਾਈਡ ਸੋਰਸ ਦੀ ਪਛਾਣ ਕਰਨਾ ਆਸਾਨ ਹੋਵੇਗਾ, ਬਲਕਿ ਉਪਭੋਗਤਾ ਫਰਜ਼ੀ ਵੈਬਸਾਈਟਾਂ ਦੀ ਪਛਾਣ ਵੀ ਆਸਾਨੀ ਨਾਲ ਕਰ ਸਕਣਗੇ।

ਅਸਲੀ-ਨਕਲੀ ’ਚ ਫਰਕ ਲੱਗੇਗਾ ਪਤਾ

ਯੂਜ਼ਰਜ਼ ਬਲੂ ਚੈੱਕਮਾਰਕ ਨੂੰ ਦੇਖ ਦੇ ਸਮਝਣ ਦੇ ਯੋਗ ਹੋਣਗੇ ਕਿ ਜੋ ਉਨ੍ਹਾਂ ਨੇ ਸਰਚ ਕੀਤਾ ਹੈ, ਉਸ ਵਿੱਚੋਂ ਕਿਹੜੀ ਵੈੱਬਸਾਈਟਫਰਜ਼ੀ ਹੈ ਤੇ ਕਿਹੜੀ ਉਪਯੋਗੀ ਹੈ। ਇਸ ਨਾਲ ਧੋਖਾਧੜੀ ਵਿੱਚ ਵੀ ਕਾਫੀ ਹੱਦ ਤੱਕ ਕਮੀ ਆਵੇਗੀ। ਫਿਲਹਾਲ ਬਲੂ ਚੈੱਕਮਾਰਕ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕੁਝ ਹੱਦ ਤੱਕ ਗੂਗਲ ਦਾ ਇਹ ਫੀਚਰ ਇੰਸਟਾਗ੍ਰਾਮ, ਫੇਸਬੁੱਕ ਜਾਂ ਐਕਸ ਵਰਗੇ ਪਲੇਟਫਾਰਮ ‘ਤੇ ਬਲੂ ਟਿੱਕ ਦੇ ਸਮਾਨ ਹੈ।

ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ || Punjab News

ਫੀਚਰ ਕਿਹੜੇ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾਵੇਗਾ। ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਰਿਪੋਰਟ ਮੁਤਾਬਕ ਕੰਪਨੀ ਇਸ ਨੂੰ ਪਹਿਲਾਂ ਵੱਡੇ ਕਾਰੋਬਾਰਾਂ ਲਈ ਪੇਸ਼ ਕਰ ਸਕਦੀ ਹੈ। ਇਸ ਤੋਂ ਬਾਅਦ ਇਸ ਫੀਚਰ ਨੂੰ ਹੋਰ ਯੂਜ਼ਰਜ਼ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫੀਚਰ ਸਿਰਫ ਵੱਡੇ ਕਾਰੋਬਾਰੀਆਂ ਲਈ ਹੀ ਪੇਸ਼ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here