ਟਵਿੱਟਰ ਨੇ ਇੱਕ ਵੱਡਾ ਬਦਲਾਅ ਕੀਤਾ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ ਨੇ ਟਵਿੱਟਰ ਬਲੂ ਪੇਜ ਨੂੰ ਅਪਡੇਟ ਕਰਦੇ ਹੋਏ ਐਲਾਨ ਕੀਤਾ ਹੈ ਕਿ ਬਲੂ ਟਿਕ ਸਬਸਕ੍ਰਾਈਬਰ ਹੁਣ ਵੈਬ ਤੋਂ 1080ਪੀ ਰੈਜ਼ੋਲਿਊਸ਼ਨ ਅਤੇ 2 ਜੀਬੀ ਦੇ 60 ਮਿੰਟ ਲੰਬੇ ਵੀਡੀਓ ਅਪਲੋਡ ਕਰ ਸਕਦੇ ਹਨ। ਐਲਨ ਮਸਕ ਨੇ ਵਾਅਦਾ ਕੀਥਾ ਸੀ ਕਿ ਟਵਿੱਟਰ ਨੂੰ ਵੀਡੀਓ ਨਿਰਮਾਤਾਵਾਂ ਲਈ ਹੋਰ ਫਾਇਦੇਮੰਦ ਬਣਾਵਾਂਗੇ।
ਇਹ ਵੀ ਪੜ੍ਹੋ: ਸੁਰੱਖਿਆ ਵਧਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ UK ਲਈ ਰਵਾਨਾ
ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਜਿਸ ਨਾਲ ਲੰਬੇ ਵੀਡੀਓ ਵੀ ਹੁਣ ਇਸ ਪਲੇਟਫਾਰਮ ‘ਤੇ ਅਪਲੋਡ ਕੀਤੇ ਜਾ ਸਕਣਗੇ। ਹਾਲੇ ਤੱਕ ਟਵਿੱਟਰ ਬਲੂ ਟਿਕ ਸਬਸਕ੍ਰਾਈਬਰ 1080ਪੀ ਰੈਜ਼ੋਲਿਊਸ਼ਨ ‘ਤੇ 512 ਐੱਮਬੀ ਫਾਈਲ ਸਾਇਜ਼ ਸੀਮਾ ਦੇ ਅੰਦਰ ਦਸ ਮਿੰਟ ਲੰਬੇ ਵੀਡੀਓ ਹੀ ਅਪਲੋਡ ਕਰ ਸਕਦੇ ਸਨ।ਜੇਕਰ ਤੁਸੀਂ ਆਈਓਐੱਸ ਜਾਂ ਐਂਡਰਾਈਡ ਤੋਂ ਅਪਲੋਡ ਕਰ ਰਹੇ ਹੋ ਤਾਂ ਇਹ ਸੀਮਾ ਹੁਣ ਵੀ ਲਾਗੂ ਹੈ। ਯਾਨੀ ਕੰਪਿਊਟਰ ਤੋਂ ਵੀਡੀਓ ਅਪਲੋਡਿੰਗ ਸੀਮਾ ਵਧੀ ਹੈ। ਉੱਥੇ ਜੋ ਲੋਕ ਟਵਿੱਟਰ ਬਲੂ ਟਿਕ ਸਬਸਕ੍ਰਾਈਬਰ ਨਹੀਂ ਹਨ, ਉਹ ਹੁਣ ਵੀ ਕਿਸੇ ਵੀ ਪਲੇਟਫਾਰਮ ‘ਤੇ ਸਿਰਫ ਚਾਰ ਮਿੰਟ ਤੱਕ ਦੇ ਵੀਡੀਓ ਹੀ ਅਪਲੋਡ ਕਰ ਸਕਦੇ ਹਨ।