ਸੰਗਰੂਰ ‘ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ‘ਚ ਬੀਕੇਯੂ ਨੇ ਖੁਦ ਕਿਸਾਨ ਨੂੰ ਕੀਤਾ ਪੁਲਿਸ ਹਵਾਲੇ
ਸੰਗਰੂਰ ਵਿੱਚ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਦੇ ਮਨਜੀਤ ਸਿੰਘ ਘਰਾਚੋ ਨੂੰ ਯੂਨੀਅਨ ਆਗੂਆਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ। ਦਰਅਸਲ , ਇਹ ਉਹੀ ਮਨਜੀਤ ਸਿੰਘ ਹੈ, ਜਿਸ ਦੀ ਨੌਜਵਾਨਾਂ ਨੂੰ ਕੁੱਟਣ ਦੀ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਖ਼ੁਦ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ | ਦੋਵੇਂ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹਨ ਅਤੇ ਉਨ੍ਹਾਂ ਦੇ ਕਈ ਫਰੈਕਚਰ ਹਨ।
ਕੁੱਟਮਾਰ ਦਾ ਕੇਸ ਕੀਤਾ ਗਿਆ ਦਰਜ
ਜਿਸਦੇ ਚੱਲਦਿਆਂ ਹੁਣ ਹਰਜੀਤ ਸਿੰਘ ਦੇ ਬਿਆਨਾਂ ’ਤੇ ਕਿਸਾਨ ਆਗੂਆਂ ਮਨਜੀਤ ਅਤੇ ਜਗਤਾਰ ਸਿੰਘ ਲਾਡੀ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 341, 323, 325, 148 ਅਤੇ 149 ਅਤੇ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਕੁੱਟਮਾਰ ਦਾ ਕੇਸ ਦਰਜ ਕਰ ਲਿਆ ਗਿਆ ਹੈ | ਆਪਣੀ ਸ਼ਿਕਾਇਤ ਵਿੱਚ ਹਰਜੀਤ ਸਿੰਘ ਨੇ ਕਿਹਾ ਸੀ ਕਿ ਉਸ ਦੀ ਅਤੇ ਅਮਨ ਦੀ ਕੁੱਟਮਾਰ ਕਰਨ ਸਮੇਂ ਜਾਤੀ ਆਧਾਰਿਤ ਗਾਲੀ ਗਲੋਚ ਵੀ ਕੀਤਾ ਗਿਆ।
ਕਿਸਾਨ ਆਗੂ ਦੀ ਗ੍ਰਿਫ਼ਤਾਰੀ ਦੀ ਹੋਵੇ ਨਿਰਪੱਖ ਜਾਂਚ
ਇਸ ਦੇ ਨਾਲ ਹੀ ਕਿਸਾਨਾਂ ਨੇ ਉਗਰਾਹਾਂ ਵਿੱਚ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਲਾਡੀ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਹੈ ਅਤੇ ਉਸ ਦਾ ਨਾਂ FIR ਵਿੱਚੋਂ ਹਟਾਇਆ ਜਾਵੇ। ਉਗਰਾਹਾਂ ਨੇ ਦੱਸਿਆ ਕਿ ਉਸ ਨੇ ਮਨਜੀਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ, ਤਾਂ ਜੋ ਕੋਈ ਵੀ ਇਸ ਨੂੰ ਮਜ਼ਦੂਰ ਬਨਾਮ ਕਿਸਾਨ ਬਣਾ ਕੇ ਫਾਇਦਾ ਨਾ ਉਠਾ ਸਕੇ। ਉਨ੍ਹਾਂ ਦੱਸਿਆ ਕਿ ਪਹਿਲਾਂ ਨੌਜਵਾਨ ਨੇ ਮਨਜੀਤ ਦੇ ਲੜਕੇ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਮਾਮਲਾ ਵਿਗੜ ਗਿਆ।
ਇਹ ਵੀ ਪੜ੍ਹੋ : ਲੋਕਾਂ ਨੂੰ ਮਿਲੀ ਮਹਿੰਗਾਈ ਤੋਂ ਰਾਹਤ , ਸਸਤਾ ਹੋਇਆ LPG ਸਿਲੰਡਰ
ਮਾਮਲਾ ਵਧਣ ਤੋਂ ਬਾਅਦ ਕਿਸਾਨ ਆਗੂਆਂ ਨੇ ਮਨਜੀਤ ਨੂੰ ਕੀਤਾ ਪੁਲਿਸ ਹਵਾਲੇ
ਮਾਮਲਾ ਵਧਣ ਤੋਂ ਬਾਅਦ ਕਿਸਾਨ ਆਗੂਆਂ ਨੇ ਖੁਦ ਮਨਜੀਤ ਸਿੰਘ ਘਰਾਚੋ ਨੂੰ ਸੰਗਰੂਰ ਦੇ ਡੀਐਸਪੀ ਮਨੋਜ ਗੋਰਸੀ ਦੇ ਹਵਾਲੇ ਕਰ ਦਿੱਤਾ। ਦੋਵੇਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹਨ ਅਤੇ ਉਨ੍ਹਾਂ ਦੇ ਕਈ ਫਰੈਕਚਰ ਹਨ। ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮਨਜੀਤ ਅਤੇ ਹੋਰਾਂ ਖ਼ਿਲਾਫ਼ ਦਰਜ FIR ਵਿੱਚੋਂ ਐਸਸੀ/ਐਸਟੀ ਐਕਟ-1989 (ਸੋਧ 2022) ਦੀ ਧਾਰਾ 3 (ਆਈ) (ਐਕਸ) ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।