ਹੁਬਲੀ, (ਕਰਨਾਟਕ) 8 ਜਨਵਰੀ 2026 : ਕਰਨਾਟਕ (Karnataka) ‘ਚ ਹਾਲ ਹੀ ਵਿਚ ਸਰਕਾਰੀ ਅਧਿਕਾਰੀਆਂ ‘ਤੇ ਹੋਏ ਹਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੀ ਗਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਵਰਕਰ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਉਸ ਨਾਲ ਕੁੱਟਮਾਰ (Beating) ਕੀਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ ।
ਪੁਲਸ ਨੇ ਔਰਤ ਤੇ ਹੀ ਲਗਾਇਆ ਇਲਜ਼ਾਮ
ਹਾਲਾਂਕਿ ਪੁਲਸ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ । ਪੁਲਸ ਦਾ ਦਾਅਵਾ ਹੈ ਕਿ ਔਰਤ ਨੇ ਖੁਦ ਆਪਣੇ ਕੱਪੜੇ ਉਤਾਰੇ ਅਤੇ ਪੁਲਸ ਮੁਲਾਜ਼ਮਾਂ ‘ਤੇ ਹਮਲਾ ਵੀ ਕੀਤਾ । ਔਰਤ ਦੇ ਦੰਦਾਂ ਨਾਲ ਵੱਢਣ ਕਾਰਨ ਪੁਲਸ ਮੁਲਾਜ਼ਮਾਂ ਨੂੰ ਸੱਟਾਂ ਵੀ ਲੱਗੀਆਂ । ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ । ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਵਰਕਰ ਇਕ ਬੱਸ ਦੇ ਅੰਦਰ ਮੌਜੂਦ ਹੈ ਅਤੇ ਉਸ ਨੂੰ ਮਰਦ ਅਤੇ ਔਰਤ ਪੁਲਸ ਮੁਲਾਜ਼ਮਾਂ (Police officers) ਨੇ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ।
ਇਸ ਮਾਮਲੇ ਵਿਚ ਔਰਤ ਮੁਲਜ਼ਮ ਬਣੀ ਅਤੇ ਉਸ ਨੂੰ ਕੀਤਾ ਗਿਆ ਗ੍ਰਿਫ਼ਤਾਰ
ਇਸ ਦੌਰਾਨ ਕਥਿਤ ਤੌਰ ‘ਤੇ ਔਰਤ ਨਾਲ ਧੱਕਾ-ਮੁੱਕੀ ਕੀਤੀ ਗਈ । ਦੂਜੇ ਪਾਸੇ ਪੁਲਸ ਨੇ ਕਿਹਾ ਕਿ ਮਾਮਲਾ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ (Illegal occupation) ਨਾਲ ਜੁੜਿਆ ਸੀ । ਜਦੋਂ ਮਾਲ ਵਿਭਾਗ ਦੇ ਅਧਿਕਾਰੀ ਉੱਥੇ ਜ਼ਮੀਨ ਦੀ ਮਿਣਤੀ ਲਈ ਗਏ ਤਾਂ ਕਥਿਤ ਕਬਜ਼ਾਕਾਰੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ । ਇਸ ਮਾਮਲੇ ‘ਚ ਔਰਤ ਮੁਲਜ਼ਮ ਬਣੀ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ।
Read More : ਕੁੜੀ ਵਾਲਿਆਂ ਨੇ ਕੀਤੀ ਨੌਜਵਾਨ ਦੀ ਘਰ ਬੁਲਾ ਕੇ ਕੁੱਟਮਾਰ









