ਨਾਗਪੁਰ, 12 ਜਨਵਰੀ 2026 : ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਆਪਣੇ ਵਰਕਰਾਂ ਨੂੰ ਜਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਕੰਮ ਕਰਨਾ ਸਿਖਾਉਂਦੀ ਹੈ ਅਤੇ ਪਾਰਟੀ ਮੁਸਲਮਾਨਾਂ ਖਿਲਾਫ ਨਹੀਂ ਹੈ । ਨਾਗਪੁਰ ‘ਚ ਚੋਣ ਪ੍ਰਚਾਰ (Election campaign) ਦੌਰਾਨ ਗਡਕਰੀ ਨੇ ਕਿਹਾ ਕਿ ਜੇਕਰ ਭਾਜਪਾ-ਸ਼ਿਵਸੈਨਾ ਗੱਠਜੋੜ 15 ਜਨਵਰੀ ਨੂੰ ਹੋਣ ਵਾਲੀਆਂ ਨਾਗਪੁਰ ਮਹਾਨਗਰ ਪਾਲਿਕਾ ਚੋਣਾਂ ‘ਚ ਪੂਰਨ ਬਹੁਮਤ ਨਾਲ ਜਿੱਤਦਾ ਹੈ, ਤਾਂ ਲੋਕਾਂ ਦੀਆਂ ਇੱਛਾਵਾਂ ਅਤੇ ਸੁਪਨੇ ਪੂਰੇ ਹੋਣਗੇ । ਉਨ੍ਹਾਂ ਕਿਹਾ ਕਿ ਉਹ ਖੁਦ ਉਮੀਦਵਾਰਾਂ ਦੇ ਪ੍ਰਦਰਸ਼ਨ ਦੀ ਗਾਰੰਟੀ ਦਿੰਦੇ ਹਨ ।
ਜਨ ਸਭਾਵਾਂ ਦੌਰਾਨ ਕੀਤੀਆਂ ਪਾਰਟੀ ਨੂੰ ਲੈ ਕੇ ਫੈਲੀਆਂ ਗ਼ਲਤ ਫਹਿਮੀਆਂ ਦੂਰ
ਭਾਜਪਾ (BJP) ਦੇ ਸੀਨੀਅਰ ਆਗੂ ਗਡਕਰੀ ਨੇ ਸ਼ਹਿਰ ‘ਚ ਤਿੰਨ ਜਨ ਸਭਾਵਾਂ ਕੀਤੀਆਂ ਅਤੇ ਪਾਰਟੀ ਨੂੰ ਲੈ ਕੇ ਫੈਲੀਆਂ ਗ਼ਲਤ ਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ । ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਮੁਸਲਮਾਨਾਂ ਖਿਲਾਫ ਨਹੀਂ ਹਾਂ ਪਰ ਅੱਤਵਾਦੀਆਂ ਅਤੇ ਪਾਕਿਸਤਾਨ ਖਿਲਾਫ ਹਾਂ । ਇਸ ਦੇਸ਼ ਲਈ ਕੁਰਬਾਨੀ ਦੇਣ ਵਾਲੇ ਮੁਸਲਮਾਨ ਸਾਡੇ ਲਈ ਓਨੇ ਹੀ ਪਿਆਰੇ ਹਨ, ਜਿੰਨੇ ਹਿੰਦੂ ਕੋਈ ਮਸਜਿਦ, ਗੁਰਦੁਆਰਾ ਜਾਂ ਬੋਧ ਵਿਹਾਰ ਜਾ ਸਕਦਾ ਹੈ ਪਰ ਅਸੀਂ ਕਹਿੰਦੇ ਹਾਂ ਕਿ ਸਾਡਾ ਖੂਨ ਇਕ ਹੈ, ਅਸੀਂ ਭਾਰਤੀ ਹਾਂ ਅਤੇ ਸਾਰਿਆਂ ਲਈ ਕੰਮ ਕਰਦੇ ਹਾਂ । ਉੱਤਰੀ ਨਾਗਪੁਰ ‘ਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਆਗੂ ਇਹ ਗਲਤ ਸੂਚਨਾ ਫੈਲਾਅ ਰਹੇ ਹਨ ਕਿ ਭਾਜਪਾ ਦੇ ਸੱਤਾ ‘ਚ ਆਉਣ ‘ਤੇ ਹਿੰਸਾ ਹੋਵੇਗੀ ।
‘ਕਾਂਗਰਸ ਨੇ 80 ਵਾਰ ਸੰਵਿਧਾਨ ’ਚ ਬਦਲਾਅ ਦੀ ਕੀਤੀ ਕੋਸ਼ਿਸ਼’
ਨਿਤਿਨ ਗਡਕਰੀ ਨੇ ਇਸ ਗਲਤ ਸੂਚਨਾ ਦਾ ਵੀ ਖੰਡਨ ਕੀਤਾ ਕਿ ਭਾਜਪਾ ਸੰਵਿਧਾਨ ਬਦਲਣਾ ਚਾਹੁੰਦੀ ਹੈ ਅਤੇ ਕਿਹਾ ਕਿ ਕਾਂਗਰਸ ਨੇ ਹੀ 80 ਵਾਰ ਸੰਵਿਧਾਨ ‘ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਸੀ । ਗਡਕਰੀ ਨੇ ਕਿਹਾ ਕਿ ਉਹ ਭਾਜਪਾ ਦੇ ਵਫਾਦਾਰ ਵਰਕਰ ਹਨ ਅਤੇ ਪਾਰਟੀ ਦੀ ਵਿਚਾਰਧਾਰਾ ‘ਚ ਵਿਸ਼ਵਾਸ ਰੱਖਦੇ ਹਨ ਪਰ ਉਹ ਉਨ੍ਹਾਂ ਸਾਰਿਆਂ ਦੇ ਚੁਣੇ ਹੋਏ ਨੁਮਾਇੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਹੈ ਅਤੇ ਜਿਨ੍ਹਾਂ ਨੇ ਨਹੀਂ ਦਿੱਤੀ ਹੈ ।
Read More : ਪਿਛਲੇ ਸਾਲ ਸੜਕ ਹਾਦਸਿਆਂ ਵਿਚ ਮੌਤ ਦੇ ਮਾਮਲੇ ਵਧ ਕੇ 1. 77 ਲੱਖ ਹੋਏ : ਗਡਕਰੀ









