ਜਨਮ ਦਿਨ ਬਣਿਆ ਮਰਨ ਦਿਨ , ਸੱਪ ਦੇ ਡੰਗਣ ਨਾਲ 10 ਸਾਲਾਂ ਮਾਸੂਮ ਦੀ ਹੋਈ ਮੌਤ
ਰਾਮਪੁਰਾ ਫੂਲ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬੱਚੀ ਦਾ ਜਨਮ ਦਿਨ ਹੀ ਮਰਨ ਦਿਨ ਬਣ ਗਿਆ | ਦਰਅਸਲ , ਬੀਤੀ ਰਾਤ ਪੰਜਵੀਂ ਕਲਾਸ ਵਿਚ ਪੜ੍ਹਦੀ ਬੱਚੀ (10) ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ।
ਬੈਡ ਉੱਪਰ ਇਕ ਸੱਪ ਪਹਿਲਾਂ ਹੀ ਸੀ ਲੇਟਿਆ ਹੋਇਆ
ਜਾਣਕਾਰੀ ਦਿੰਦਿਆਂ ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਦੁੱਲੇਵਾਲਾ ਨੇ ਦੱਸਿਆ ਹੈ ਕਿ ਉਸ ਦੀ ਭਾਣਜੀ ਹਰਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਪਿੰਡ ਲੋਪੋ ਬੀਤੀ ਰਾਤ ਘਰ ਦੇ ਵਿਹੜੇ ਵਿੱਚ ਪਈ ਹੋਈ ਸੀ। ਕੂਲਰ ਹੇਠ ਠੰਢ ਲੱਗਣ ਉਤੇ ਉਹ ਆਪਣੇ ਬੈਡਰੂਮ ਵਿਚ ਚਲੀ ਗਈ ਜਿੱਥੇ ਬੈਡ ਉੱਪਰ ਇਕ ਸੱਪ ਪਹਿਲਾਂ ਹੀ ਲੇਟਿਆ ਹੋਇਆ ਸੀ।
ਇਹ ਵੀ ਪੜ੍ਹੋ : ਮੋਬਾਈਲ ਫੋਨ ਤੋਂ ਲੈ ਕੇ ਸੋਨਾ-ਚਾਂਦੀ ਤੇ ਕੈਂਸਰ ਦੀਆਂ ਦਵਾਈਆਂ ਤੱਕ, ਜਾਣੋ ਕੀ-ਕੀ ਹੋਇਆ ਸਸਤਾ ?
ਇਲਾਜ ਦੌਰਾਨ ਬੱਚੀ ਦੀ ਹੋਈ ਮੌਤ
ਸੱਪ ਨੇ ਬੱਚੀ ਨੂੰ ਡੰਗ ਲਿਆ। ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਹੀ ਬੱਚੀ ਦੀ ਮੌਤ ਹੋ ਗਈ। ਬੱਚੀ ਨੂੰ ਸੱਪ ਨੇ ਦੋ ਵਾਰ ਡੰਗਿਆ। ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਇਥੇ ਇਲਾਜ ਉਪਰੰਤ ਬੱਚੀ ਦੀ ਮੌਤ ਹੋ ਗਈ।









