ਚੇਨਈ ਵਿਚ ਕਾਵਾਂ ਦੀ ਮੌਤ ਤੋ ਬਾਅਦ ਹੋਈ ਬਰਡ ਫਲੂ ਦੀ ਪੁਸ਼ਟੀ

0
13
Bird flu

ਚੇਨਈ, 9 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਚੇਨਈ (Chennai) ਵਿਖੇ ਕਈ ਖੇਤਰਾਂ ਵਿਚ ਕਾਵਾਂ ਦੀ ਮੌਤ ਹੋਣ ਤੋਂ ਬਾਅਦ ਜਿ਼ਲਾ ਪ੍ਰਸ਼ਾਸਨ ਹਾਈ ਐਲਰਟ ਤੇ ਹੈ ਤੇ ਬਰਡ ਫਲੂ (Bird flu) ਦੀ ਪੁਸ਼ਟੀ ਵੀ ਕੀਤੀ ਹੈ ।

ਕਿੰਨੇ ਕਾਵਾਂ ਦੀ ਮੌਤ ਹੋਈ ਹੈ

ਚੇਨਈ ਵਿਖੇ ਜੋ ਕਾਵਾਂ ਦੀ ਮੌਤ (Death of crows) ਤੋਂ ਬਾਅਦ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਦੇ ਚਲਦਿਆਂ ਵੱਖ-ਵੱਖ ਖੇਤਰਾਂ ਵਿਚ 1500 ਦੇ ਕਰੀਬ ਕਾਵਾਂ ਦੀ ਮੌਤ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਕਾਵਾਂ ਦੀ ਮੌਤ ਹੋਣ ਤੋਂ ਬਾਅਦ ਹੋਈ ਬਰਡ ਫਲੂ ਦੀ ਪੁਸ਼ਟੀ ਦੇ ਚਲਦਿਆਂ ਕੇਂਦਰ ਸਰਕਾਰ (Central Government) ਨੇ ਸਥਾਨਕ ਪ੍ਰਸ਼ਾਨ ਨੂੰ ਨਿਗਰਾਨੀ ਕਰਨ ਦੇ ਜਿਥੇ ਹੁਕਮ ਦਾਗੇ ਹਨ, ਉਥੇ ਪ੍ਰਸ਼ਾਸਨ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲੋਾਂ ਦੀ ਸੁਰੱਖਿਆ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ।

ਬਰਡ ਫਲੂ ਵਾਇਰਸ ਆਮ ਤੌਰ ਤੇ ਕਿਸ ਵਿਚ ਫੈਲਦਾ ਹੈ

ਚੇਨਈ ਦੇ ਕਈ ਖੇਤਰਾਂ ਵਿਚ ਪੰਛੀਆਂ ਦੀ ਮੌਤ ਤੋਂ ਬਾਅਦ ਬਰਡ ਫਲੂ ਦੀ ਪੁਸ਼ਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਰਡ ਫਲੂ ਯਾਨੀ ਏਵੀਅਨ ਇਨਫਲੂਐਂਜ਼ਾ ਇੱਕ ਕਿਸਮ ਦਾ ਇਨਫਲੂਐਂਜ਼ਾ (ਫਲੂ) ਵਾਇਰਸ (Virus) ਨਾਲ ਹੋਣ ਵਾਲਾ ਇਨਫੈਕਸ਼ਨ ਹੈ । ਇਹ ਇਨਫੈਕਸ਼ਨ (Infection) ਆਮ ਤੌਰ `ਤੇ ਪੰਛੀਆਂ ਅਤੇ ਹੋਰ ਜਾਨਵਰਾਂ ਵਿੱਚ ਫੈਲਦਾ ਹੈ ਪਰ ਕਈ ਵਾਰ ਪੀੜਤ ਜਾਨਵਰਾਂ ਤੋਂ ਮਨੁੱਖਾਂ ਨੂੰ ਵੀ ਬਰਡ ਫਲੂ ਹੋ ਸਕਦਾ ਹੈ । ਮਨੁੱਖਾਂ ਵਿੱਚ ਇਹ ਵਾਇਰਸ ਰੈਸਪਿਰੇਟਰੀ ਸਿਸਟਮ ਅਤੇ ਫੇਫੜਿਆਂ ਨੂੰ ਸੰਕਰਮਿਤ ਕਰ ਸਕਦਾ ਹੈ। ਕਈ ਵਾਰ ਇਹ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ ।

Read More : ਕੋਰੋਨਾ ਵਾਇਰਸ ਤੋਂ ਵੀ ਖਤਰਨਾਕ ਵਾਇਰਸ ਦੇ ਕਈ ਕੇਸ ਆਏ ਸਾਹਮਣੇ

LEAVE A REPLY

Please enter your comment!
Please enter your name here