ਬਕਸਰ ‘ਚ ਵੱਡਾ ਰੇਲ ਹਾਦਸਾ, 2 ਹਿੱਸਿਆਂ ‘ਚ ਵੰਡੀ ਟ੍ਰੇਨ, ਹੋਇਆ ਹੰਗਾਮਾ
ਬਕਸਰ ‘ਚ ਵੱਡਾ ਰੇਲ ਹਾਦਸਾ ਹੋਇਆ ਹੈ ਜਿੱਥੇ ਕਿ ਛੱਤੀਸਗੜ੍ਹ ਦੇ ਬਕਸਰ ‘ਚ ਟ੍ਰੇਨ ਦੋ ਹਿੱਸਿਆਂ ‘ਚ ਵੰਡੀ ਗਈ, ਜਿਸ ਕਾਰਨ ਯਾਤਰੀਆਂ ‘ਚ ਹੜਕੰਪ ਮਚ ਗਿਆ | ਇਹ ਹਾਦਸਾ ਡੀਡੀਯੂ-ਪਟਨਾ ਰੇਲਵੇ ਸੈਕਸ਼ਨ ‘ਤੇ ਉਸ ਸਮੇਂ ਵਾਪਰਿਆ, ਜਦੋਂ ਮਗਧ ਐਕਸਪ੍ਰੈੱਸ ਦਾ ਇੰਜਣ ਕੁਝ ਡੱਬਿਆਂ ਤੋਂ ਅੱਗੇ ਨਿਕਲ ਗਿਆ ਅਤੇ ਬਾਕੀ ਡੱਬੇ ਪਿੱਛੇ ਰਹਿ ਗਏ। ਝਟਕੇ ਕਾਰਨ ਰੇਲਗੱਡੀ ਦੋ ਟੁਕੜਿਆਂ ਵਿੱਚ ਵੰਡੀ ਗਈ। ਹਾਦਸੇ ਕਾਰਨ ਯਾਤਰੀਆਂ ਨੇ ਕਾਫੀ ਗੁੱਸਾ ਜ਼ਾਹਿਰ ਕੀਤਾ ਅਤੇ ਰੇਲਵੇ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਰੇਲਵੇ ਅਧਿਕਾਰੀ, ਜੀਆਰਪੀ, ਆਰਪੀਐਫ ਪੁਲਿਸ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਰੇਲ ਮੰਤਰਾਲੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਜਾਂਚ ਰਿਪੋਰਟ ਤਲਬ ਕਰ ਲਈ ਹੈ।
ਨਵੀਂ ਦਿੱਲੀ ਤੋਂ ਪਟਨਾ ਜਾ ਰਹੀ ਸੀ ਟ੍ਰੇਨ
ਸੂਤਰਾਂ ਮੁਤਾਬਕ ਟ੍ਰੇਨ ਨੰਬਰ 20802 ਨਵੀਂ ਦਿੱਲੀ ਤੋਂ ਪਟਨਾ ਜਾ ਰਹੀ ਸੀ। ਡੁਮਰਾਓਂ ਰੇਲਵੇ ਸਟੇਸ਼ਨ ਤੋਂ ਸਵੇਰੇ ਕਰੀਬ 11 ਵਜੇ ਰੇਲਗੱਡੀ 8 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ ਪਰ 5 ਮਿੰਟ ਬਾਅਦ ਜਦੋਂ ਟਰੇਨ ਟੁਡੀਗੰਜ ਸਟੇਸ਼ਨ ‘ਤੇ ਪਹੁੰਚੀ ਅਤੇ ਉਥੋਂ ਥੋੜ੍ਹੀ ਦੂਰ ਗਈ ਤਾਂ ਪਿੰਡ ਧਰੌਲੀ ਨੇੜੇ ਟ੍ਰੇਨ ਦਾ ਪ੍ਰੈਸ਼ਰ ਪਾਈਪ ਟੁੱਟ ਗਿਆ। ਪਾਈਪ ਟੁੱਟਦੇ ਹੀ ਟ੍ਰੇਨ ਦੇ ਦੋ ਹਿੱਸੇ ਹੋ ਗਏ। ਜਦੋਂ ਜ਼ੋਰਦਾਰ ਝਟਕਾ ਲੱਗਾ ਤਾਂ ਪਿੱਛੇ ਰਹਿ ਗਏ ਡੱਬਿਆਂ ਦੀਆਂ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਕਲਯੁੱਗ ! ਪੁੱਤ ਹੀ ਨਿਕਲਿਆ ਪਿਤਾ ਦਾ ਕਾਤਲ, ਪੁਲਿਸ ਨੇ ਸੁਲਝਾਈ ਅਨ੍ਹੇ ਕਤਲ-ਲੁੱਟ ਦੀ ਗੁੱਥੀ
ਰੇਲਵੇ ਵਿਭਾਗ ‘ਤੇ ਲਾਪਰਵਾਹੀ ਦਾ ਦੋਸ਼
ਜਿਸ ਤੋਂ ਬਾਅਦ ਰੌਲਾ ਪੈਣ ‘ਤੇ ਅੱਗੇ ਗਏ ਡੱਬਿਆਂ ਦੇ ਲੋਕਾਂ ਨੇ ਟ੍ਰੇਨ ਨੂੰ ਰੋਕਿਆ ਪਾਇਲਟ ਨੂੰ ਟ੍ਰੇਨ ਦੇ ਟੁੱਟਣ ਦਾ ਪਤਾ ਲੱਗਾ। ਪਾਇਲਟ ਨੇ ਹਾਦਸੇ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸਟੇਸ਼ਨ ਮਾਸਟਰ ਆਪਣੀ ਟੀਮ ਅਤੇ ਕਰਮਚਾਰੀਆਂ ਨਾਲ ਮੌਕੇ ‘ਤੇ ਪਹੁੰਚ ਗਏ। ਤਕਨੀਕੀ ਟੀਮ ਨੇ ਪ੍ਰੈਸ਼ਰ ਪਾਈਪ ਨੂੰ ਜੋੜਿਆ ਅਤੇ ਟ੍ਰੇਨ ਨੂੰ ਪਟਨਾ ਲਈ ਰਵਾਨਾ ਕਰ ਦਿੱਤਾ ਗਿਆ ਪਰ ਹਾਦਸੇ ਕਾਰਨ ਯਾਤਰੀਆਂ ‘ਚ ਗੁੱਸਾ ਹੈ। ਉਨ੍ਹਾਂ ਨੇ ਰੇਲਵੇ ਵਿਭਾਗ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।