ਚੰਡੀਗੜ੍ਹ ‘ਚ ਬਜ਼ੁਰਗ ਔਰਤ ਤੋਂ ਵੱਡੀ ਲੁੱਟ, ਲੁਟੇਰਿਆ ਨੇ ਇੰਝ ਦਿੱਤਾ ਘਟਨਾ ਨੂੰ ਅੰਜ਼ਾਮ
ਚੰਡੀਗੜ੍ਹ ਦੇ ਸੈਕਟਰ 27 ਵਿੱਚ ਇੱਕ ਬਜ਼ੁਰਗ ਔਰਤ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ 37 ਹਜ਼ਾਰ ਰੁਪਏ ਨਕਦ, ਦੋ ਮੋਬਾਈਲ ਫ਼ੋਨ ਅਤੇ 70-80 ਲੱਖ ਰੁਪਏ ਦੇ ਗਹਿਣੇ ਲੁੱਟ ਲਏ। 82 ਸਾਲਾ ਰਕਸ਼ਾ ਸ਼ਰਮਾ ਘਰ ਵਿੱਚ ਰਹਿੰਦੀ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਵੱਡੀ ਅਪਡੇਟ || Breaking News
ਮਹਿਲਾ ਨੂੰ ਬੰਧਕ ਬਣਾ ਕੇ ਲੁੱਟਿਆ
ਅੱਜ ਤੜਕੇ 3:55 ਵਜੇ ਚਾਰ ਲੁਟੇਰਿਆਂ ਨੇ ਕੰਧ ਟੱਪ ਕੇ ਰਕਸ਼ਾ ਸ਼ਰਮਾ ਨੂੰ ਬੰਧਕ ਬਣਾ ਕੇ ਉਸ ਦੇ ਘਰੋਂ 70.80 ਲੱਖ ਰੁਪਏ ਲੁੱਟ ਲਏ। ਉਹ ਉਸੇ ਘਰ ਵਿਚ ਰਹਿੰਦੀ ਸੀ, ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦਾ ਪੁੱਤਰ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਹ ਘਰ ਦੇ ਹੇਠਾਂ ਟਾਇਰਾਂ ਦੀ ਦੁਕਾਨ ਚਲਾਉਂਦੀ ਸੀ। ਦਰਅਸਲ, ਇਹ ਦੁਕਾਨ ਉਹ ਚਲਾ ਰਿਹਾ ਸੀ, ਪਰ ਇਹ ਦੁਕਾਨ ਇੱਕ ਮਹੀਨਾ ਪਹਿਲਾਂ ਬੰਦ ਹੋ ਗਈ ਸੀ, ਜਦਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।