ਕੀਰਤਪੁਰ ਸਾਹਿਬ ‘ਚ ਵਾਪਰਿਆ ਵੱਡਾ ਸੜਕ ਹਾਦਸਾ , 3 ਲੋਕਾਂ ਦੀ ਹੋਈ ਮੌ.ਤ || News to Punjab
ਆਏ ਦਿਨ ਪੰਜਾਬ ਭਰ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਰੋਜ਼ ਕਿੰਨੇ ਹੀ ਮਾਸੂਮਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ | ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਕੀਰਤਪੁਰ ਸਾਹਿਬ ਦੇ ਨਜ਼ਦੀਕ ਪਿੰਡ ਡਾਢੀ ਨੇੜੇ ਵਾਪਰਿਆ ਹੈ | ਜਿੱਥੇ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਫੁੱਟਪਾਥ ਦੇ ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਜਿਸ ਕਾਰਨ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਤੁਰੰਤ ਬਾਅਦ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਘਟਨਾ ਵਾਲੀ ਥਾਂ ਤੇ ਪਹੁੰਚ ਗਏ ।
ਮਹਿਲਾ ਦੀ ਮੌਕੇ ‘ਤੇ ਹੀ ਮੌਤ
ਮਿਲੀ ਜਾਣਕਾਰੀ ਅਨੁਸਾਰ ਇਹ ਦਰਦਨਾਕ ਸੜਕ ਹਾਦਸਾ ਸ਼ਾਮ ਕਰੀਬ 5 ਵਜੇ ਵਾਪਰਿਆ। ਜਿੱਥੇ ਪਿੰਡ ਡਾਢੀ ਕੋਲ ਇੱਕ ਆਲਟੋ ਕਾਰ ਬੇਕਾਬੂ ਹੋ ਫੁੱਟਪਾਥ ਦੇ ਨਾਲ ਵੱਜਣ ਤੋਂ ਬਾਅਦ ਪੁਲ ਦੀ ਰੇਲਿੰਗ ਨਾਲ ਜਾ ਟਕਰਾਈ,ਜਿਸ ਕਾਰਨ ਕਾਰ ‘ਚ ਸਵਾਰ ਇੱਕ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇਸ ਹਾਦਸੇ ‘ਚ ਇੱਕ ਔਰਤ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਇਸ ਦੁਰਘਟਨਾ ਸਬੰਧੀ ਸੜਕ ਸੁਰੱਖਿਆ ਫੋਰਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ |
ਇਹ ਵੀ ਪੜ੍ਹੋ : Bigg Boss ਤੋਂ ਮਸ਼ਹੂਰ ਹੋਏ 3 ਫੁੱਟ ਅਬਦੁ ਰੋਜ਼ਿਕ ਦਾ 7 ਜੁਲਾਈ ਨੂੰ ਹੋਣ ਜਾ ਰਿਹਾ ਵਿਆਹ
ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਦੀ ਟੀਮ ਵੱਲੋਂ ਮ੍ਰਿਤਕ ਦੀ ਲਾਸ਼ ਨੂੰ 108 ਨੰਬਰ ਐਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਵੀ ਐਬੂਲੈਂਸ ਰਾਹੀਂ ਇਲਾਜ ਲਈ ਸ਼੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਲਿਜਾਇਆ ਗਿਆ | ਜਿੱਥੇ ਇਲਾਜ ਦੌਰਾਨ ਦੋਵੇਂ ਜ਼ਖਮੀਆਂ ਨੇ ਵੀ ਦਮ ਤੋੜ ਦਿੱਤਾ।