ਅੰਬਾਲਾ ਤੋਂ ਵੱਡੀ ਖਬਰ , ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਦਾ ਕੀਤਾ ਕਤਲ || Crime News

0
89
Big news from Ambala, retired soldier killed 5 members of his own family

ਅੰਬਾਲਾ ਤੋਂ ਵੱਡੀ ਖਬਰ , ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਦਾ ਕੀਤਾ ਕਤਲ

ਅੰਬਾਲਾ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਦਾ ਕਤਲ ਕਰ ਦਿੱਤਾ | ਇਹ ਮਾਮਲਾ ਅੰਬਾਲਾ ਦੇ ਨਰਾਇਣਗੜ੍ਹ ਦੇ ਪਿੰਡ ਪੀਰ ਮਾਜਰੀ ਰਤੋਰ ਦਾ ਹੈ ਜਿੱਥੇ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਸਿਪਾਹੀ ਭੂਸ਼ਨ ਨੇ ਆਪਣੇ ਭਰਾ, ਭਰਜਾਈ, 6 ਮਹੀਨੇ ਦੇ ਭਤੀਜੇ, 5 ਸਾਲਾ ਭਤੀਜੀ ਅਤੇ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਲਾਸ਼ਾਂ ਨੂੰ ਸਾੜਨ ਦੀ ਵੀ ਕੀਤੀ ਕੋਸ਼ਿਸ਼

ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭਰਾਵਾਂ ਕੋਲ ਦੋ-ਦੋ ਏਕੜ ਜ਼ਮੀਨ ਸੀ। ਜਿਸ ਦੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਇਸੇ ਕਾਰਨ ਦੋਵਾਂ ਭਰਾਵਾਂ ਵਿਚ ਤਕਰਾਰ ਚੱਲ ਰਹੀ ਸੀ | ਮੁਲਜ਼ਮ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਆਪਣੀ ਭਤੀਜੀ, ਭਤੀਜੇ ਅਤੇ ਭਰਜਾਈ ਨਾਲ ਮਿਲ ਕੇ ਆਪਣੇ ਭਰਾ, ਮਾਂ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਸਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ।

ਭਰਾ ਦੀ ਇਕ ਬੇਟੀ ਗੰਭੀਰ ਜ਼ਖਮੀ

ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਭਰਾ ਦੀ ਇਕ ਬੇਟੀ ਗੰਭੀਰ ਜ਼ਖਮੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ | ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਦੇ ਐਸਪੀ ਸੁਰਿੰਦਰ ਸਿੰਘ ਭੌਰੀਆ ਰਾਤ 3 ਵਜੇ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਕਾਤਲ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਜਿਸ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਖੋਲ੍ਹਿਆ ਜਾਵੇਗਾ ਜਾਂ ਨਹੀਂ ? ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

ਮ੍ਰਿਤਕਾ ਦੀ ਇੱਕ ਬੇਟੀ ਨੂੰ ਚੰਡੀਗੜ੍ਹ ਪੀਜੀਆਈ ਕੀਤਾ ਰੈਫਰ

ਨਰਾਇਣਗੜ੍ਹ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਛਾਉਣੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ | ਨਾਲ ਹੀ ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਸਿਵਲ ਹਸਪਤਾਲ ਨਰਾਇਣਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਜਦਕਿ ਮ੍ਰਿਤਕਾ ਦੀ ਇੱਕ ਬੇਟੀ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ 35 ਸਾਲਾ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, ਮਾਂ 65 ਸਾਲਾ ਸਰੋਪੀ, ਬੇਟੀ 5 ਸਾਲਾ ਯਸ਼ਿਕਾ ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ।

 

 

LEAVE A REPLY

Please enter your comment!
Please enter your name here