ਚਾਰ ਧਾਮ ਦੀ ਯਾਤਰਾ ‘ਤੇ ਜਾਣ ਵਾਲਿਆਂ ਲਈ ਵੱਡੀ ਖਬਰ , ਦਰਸ਼ਨਾਂ ਤੋਂ ਪਹਿਲਾਂ ਜਾਣ ਲਓ ਨਵੇਂ ਨਿਯਮ || latest News
ਚਾਰ ਧਾਮ ਦੀ ਯਾਤਰਾ ‘ਤੇ ਜਾਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ | ਜਿੱਥੇ ਕਿ ਉਤਰਕਾਸ਼ੀ ਪੁਲਿਸ ਨੇ ਯਾਤਰਾ ਨੂੰ ਲੈ ਕੇ ਵਿਸ਼ੇਸ਼ ਐਕਸ਼ਨ ਪਲਾਨ (SOP) ਜਾਰੀ ਕੀਤਾ ਹੈ। ਜਿਸਦੇ ਤਹਿਤ ਹੁਣ ਰਾਤ 8 ਵਜੇ ਤੋਂ ਬਾਅਦ ਕਿਸੇ ਵੀ ਵਾਹਨ ਨੂੰ ਗੰਗੋਤਰੀ ਅਤੇ ਯਮੁਨੋਤਰੀ ਧਾਮ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਲਈ ਰਾਤ 11 ਵਜੇ ਤੋਂ ਬਾਅਦ ਯਾਤਰਾ ਦੀ ਮਨਾਹੀ ਹੋਵੇਗੀ। ਨਾਲ ਹੀ ਕੋਈ ਵੀ ਯਾਤਰੀ ਸ਼ਾਮ 5 ਵਜੇ ਤੋਂ ਬਾਅਦ ਜਾਨਕੀਚੱਟੀ ਤੋਂ ਯਮੁਨੋਤਰੀ ਧਾਮ ਦੇ ਦਰਸ਼ਨਾਂ ਲਈ ਨਹੀਂ ਜਾ ਸਕੇਗਾ।
ਚਾਰਧਾਮ ਯਾਤਰਾ ਲਈ ਐਸਓਪੀ ਹੋਈ ਜਾਰੀ
ਉੱਤਰਕਾਸ਼ੀ ਦੇ ਐਸਪੀ ਅਰਪਨ ਯਾਦਵੰਸ਼ੀ ਦੇ ਹੁਕਮਾਂ ਅਨੁਸਾਰ ਚਾਰਧਾਮ ਯਾਤਰਾ ਲਈ ਐਸਓਪੀ ਜਾਰੀ ਕਰ ਦਿੱਤੀ ਗਈ ਹੈ। ਇਸ ਅਨੁਸਾਰ ਯਮੁਨੋਤਰੀ ਧਾਮ ਨੂੰ ਜਾਣ ਵਾਲੇ ਵਾਹਨਾਂ ਨੂੰ ਰਾਤ 8 ਵਜੇ ਤੋਂ ਬਾਅਦ ਦਮਤਾ, ਨੌਗਾਂਵ, ਬਰਕੋਟ, ਦੋਬਾਟਾ, ਖਰੜੀ, ਪਾਲੀਗੜ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰਾਤ 8 ਵਜੇ ਤੋਂ ਬਾਅਦ ਗੰਗੋਤਰੀ ਧਾਮ ਜਾਣ ਵਾਲੇ ਵਾਹਨ ਨਾਗੁਨ, ਉੱਤਰਕਾਸ਼ੀ ਸ਼ਹਿਰ, ਹੀਨਾ, ਭਟਵਾੜੀ ਅਤੇ ਗਗਨਾਨੀ ਤੋਂ ਅੱਗੇ ਨਹੀਂ ਜਾ ਸਕਣਗੇ।
ਸਵੇਰੇ 4 ਵਜੇ ਤੋਂ ਯਮੁਨੋਤਰੀ ਜਾਇਆ ਜਾ ਸਕੇਗਾ ਪੈਦਲ
ਯਮੁਨੋਤਰੀ ਧਾਮ ਦੇ ਤੀਰਥ ਮਾਰਗ ‘ਤੇ ਘੋੜਿਆਂ ਅਤੇ ਖੱਚਰਾਂ ਦੀ ਗਿਣਤੀ ਵੀ ਤੈਅ ਕੀਤੀ ਗਈ ਹੈ। ਘੋੜਾ-ਖੱਚਰ ਅਤੇ ਡੰਡੀ ਸੰਚਾਲਕ ਜਾਨਕੀਚੱਟੀ ਤੋਂ ਯਮੁਨੋਤਰੀ ਤੱਕ ਜਾਣਗੇ। ਯਮੁਨੋਤਰੀ ਸਵੇਰੇ 4 ਵਜੇ ਤੋਂ ਪੈਦਲ ਹੀ ਜਾਇਆ ਜਾ ਸਕੇਗਾ। ਇਸ ਲਈ ਸ਼ਾਮ 5 ਵਜੇ ਤੋਂ ਬਾਅਦ ਕੋਈ ਵੀ ਪੈਦਲ ਮਾਰਗ ‘ਤੇ ਨਹੀਂ ਜਾ ਸਕੇਗਾ। ਇਹ ਫੈਸਲਾ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਘੋੜੇ ਅਤੇ ਖੱਚਰ ਜਾਨਕੀਚੱਟੀ ਤੋਂ ਯਮੁਨੋਤਰੀ ਅਤੇ ਯਮੁਨੋਤਰੀ ਤੋਂ ਜਾਨਕੀਚੱਟੀ ਤੱਕ ਚੱਲਣਗੇ।
ਇਹ ਵੀ ਪੜ੍ਹੋ :ਮਾਂ ਨੇ 16 ਮਹੀਨਿਆਂ ਦੀ ਮਾਸੂਮ ਨੂੰ 10 ਦਿਨਾਂ ਲਈ ਘਰ ‘ਚ ਛੱਡਿਆ ਇੱਕਲੇ , ਹੋਈ ਮੌਤ
ਦੱਸ ਦਈਏ ਕਿ ਇਸ ਸਾਲ ਕੇਦਾਰਨਾਥ ਧਾਮ ਤੋਂ ਗੰਗੋਤਰੀ, ਯਮੁਨੋਤਰੀ, ਬਦਰੀਨਾਥ ਧਾਮ ਤੱਕ ਰਿਕਾਰਡ ਤੋੜ ਸ਼ਰਧਾਲੂ ਪਹੁੰਚੇ ਹਨ।10 ਦਿਨਾਂ ਦੇ ਅੰਦਰ 7 ਲੱਖ ਤੋਂ ਵੱਧ ਸ਼ਰਧਾਲੂ ਚਾਰਧਾਮ ਦੇ ਦਰਸ਼ਨ ਕਰ ਚੁੱਕੇ ਹਨ।