ਵਿਆਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ, ਚਾਰ ਬੱਚੇ ਪੈਦਾ ਕਰਨ ‘ਤੇ ਮਿਲੇਗਾ ਇਕ ਲੱਖ ਰੁਪਏ ਦਾ ਇਨਾਮ || National News

0
10
Big news for married couples, they will get a reward of one lakh rupees for having four children

ਵਿਆਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ, ਚਾਰ ਬੱਚੇ ਪੈਦਾ ਕਰਨ ‘ਤੇ ਮਿਲੇਗਾ ਇਕ ਲੱਖ ਰੁਪਏ ਦਾ ਇਨਾਮ

ਅੱਜ ਦਾ ਜ਼ਮਾਨਾ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੈ ਤੇ ਨਾਲ ਹੀ ਮਹਿੰਗਾਈ ਵੀ ਉਸੇ ਤੇਜ਼ੀ ਨਾਲ ਵਧੀ ਹੈ ਤੇ ਹਰ ਚੀਜ਼ ਦੀ ਕੀਮਤ ਵੀ ਅੱਜ ਆਸਮਾਨ ਛੂਹ ਰਹੀ ਹੈ | ਅਜਿਹੇ ਦੇ ਵਿੱਚ ਲੋਕਾਂ ਲਈ ਆਪਣੇ ਬੱਚਿਆਂ ਦਾ ਪਾਲਣ -ਪੋਸ਼ਣ ਕਰਨਾ ਔਖਾ ਹੈ ਜਿਸ ਕਾਰਨ ਹੁਣ ਸਭ ਜ਼ਿਆਦਾਤਰ ਇੱਕ ਹੀ ਬੱਚਾ ਪੈਦਾ ਕਰਦੇ ਹਨ | ਪਰ ਉੱਥੇ ਹੀ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਬ੍ਰਾਹਮਣ ਭਾਈਚਾਰੇ ਲਈ ਇੱਕ ਐਲਾਨ ਕੀਤਾ ਹੈ। ਇਸ ਵਿਚ ਆਖਿਆ ਗਿਆ ਹੈ ਕਿ ਜੇਕਰ ਕੋਈ ਬ੍ਰਾਹਮਣ ਚਾਰ ਬੱਚੇ ਪੈਦਾ ਕਰਦਾ ਹੈ ਤਾਂ ਉਸ ਨੂੰ 1 ਲੱਖ ਰੁਪਏ ਦਾ ਇਨਾਮ ਮਿਲੇਗਾ।

ਇਸ ਐਲਾਨ ਉਤੇ ਬਹਿਸ

ਮੱਧ ਪ੍ਰਦੇਸ਼ ਸਰਕਾਰ ਦੇ ਪਰਸ਼ੂਰਾਮ ਵੈਲਫੇਅਰ ਬੋਰਡ ਦੇ ਚੇਅਰਮੈਨ ਪੰਡਿਤ ਵਿਸ਼ਨੂੰ ਰਾਜੋਰੀਆ ਨੇ ਬ੍ਰਾਹਮਣ ਭਾਈਚਾਰੇ ਦੀ ਇਕ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਭਾਈਚਾਰੇ ਦੇ ਚਾਰ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਹਾਲਾਂਕਿ ਇਸ ਐਲਾਨ ਉਤੇ ਬਹਿਸ ਸ਼ੁਰੂ ਹੋਣ ਪਿੱਛੋਂ ਰਾਜੋਰੀਆ ਨੂੰ ਸਪੱਸ਼ਟੀਕਰਨ ਦੇਣਾ ਪਿਆ। ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਵਿੱਚ ਬ੍ਰਾਹਮਣ ਭਾਈਚਾਰੇ ਦੀ ਆਬਾਦੀ ਵਿੱਚ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਪੱਧਰ ‘ਤੇ ਕੋਈ ਇਨਾਮੀ ਸਕੀਮ ਸ਼ੁਰੂ ਨਹੀਂ ਕੀਤੀ ਗਈ ਹੈ। ਇਹ ਇਨਾਮ ਉਹ ਦੇਣਗੇ।

ਇਹ ਵੀ ਪੜ੍ਹੋ : ਲੁਧਿਆਣਾ ‘ਚ 6 ਕਰੋੜ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫਤਾਰ

ਕਾਨਫ਼ਰੰਸ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਘੱਟੋ-ਘੱਟ ਚਾਰ (ਬੱਚੇ) ਹੋਣੇ ਚਾਹੀਦੇ ਹਨ। ਪਰਸ਼ੂਰਾਮ ਕਲਿਆਣ ਬੋਰਡ ਸਮਾਜ ਦੇ ਚਾਰ ਬੱਚੇ ਰੱਖਣ ਵਾਲਿਆਂ ਨੂੰ 1 ਲੱਖ ਰੁਪਏ ਦਾ ਇਨਾਮ ਦੇਵੇਗਾ। ਰਾਜੋਰੀਆ ਨੇ ਇਹ ਵੀ ਕਿਹਾ ਕਿ ਇਹ ਇਨਾਮ ਪਰਸ਼ੂਰਾਮ ਕਲਿਆਣ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਵਾਲੇ ਕਿਸੇ ਵੀ ਵਿਅਕਤੀ ਵੱਲੋਂ ਦਿੱਤਾ ਜਾਵੇਗਾ, ਭਾਵੇਂ ਉਹ ਭਵਿੱਖ ਵਿੱਚ ਇਸ ਅਹੁਦੇ ‘ਤੇ ਰਹਿੰਦੇ ਹਨ ਜਾਂ ਨਹੀਂ।

58 ਜੋੜਿਆਂ ਦੇ ਵਿਆਹ ਤੈਅ

ਕਾਨਫਰੰਸ ਵਿਚ ਕੀਤੇ ਗਏ ਐਲਾਨ ਬਾਰੇ ਪੁੱਛੇ ਜਾਣ ‘ਤੇ ਰਾਜੋਰੀਆ ਨੇ ਸੋਮਵਾਰ ਨੂੰ ਕਿਹਾ, “ਇਸ ਕਾਨਫਰੰਸ ਦੌਰਾਨ 58 ਜੋੜਿਆਂ ਦੇ ਵਿਆਹ ਤੈਅ ਕੀਤੇ ਗਏ ਹਨ। ਮੈਂ ਕਾਨਫ਼ਰੰਸ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਮੁਟਿਆਰਾਂ ਲਈ ਐਲਾਨ ਕੀਤਾ ਸੀ ਕਿ ਜੇਕਰ ਉਹ ਵਿਆਹ ਤੋਂ ਬਾਅਦ ਚਾਰ ਬੱਚੇ ਪੈਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਮੇਰੇ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਇਨਾਮੀ ਰਾਸ਼ੀ ਦਾ ਪ੍ਰਬੰਧ ਉਨ੍ਹਾਂ ਦਾ ਨਿੱਜੀ ਹੋਵੇਗਾ। ਰਾਜੋਰੀਆ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਬ੍ਰਾਹਮਣਾਂ ਦੀ ਆਬਾਦੀ ਸਾਲ 1951 ਦੇ ਮੁਕਾਬਲੇ ਅੱਧੀ ਰਹਿ ਗਈ ਹੈ।

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here