ਕੋਵਿਸ਼ੀਲਡ ਵੈਕਸੀਨ ਲੈ ਕੇ ਵੱਡੀ ਖਬਰ , ਕੰਪਨੀ ਨੇ ਵਾਪਸ ਮੰਗਾਈ ਵੈਕਸੀਨ || Latest News

0
48
Big news about Cowishield vaccine, the company has called back the vaccine

ਕੋਵਿਸ਼ੀਲਡ ਵੈਕਸੀਨ ਲੈ ਕੇ ਵੱਡੀ ਖਬਰ , ਕੰਪਨੀ ਨੇ ਵਾਪਸ ਮੰਗਾਈ ਵੈਕਸੀਨ || Latest News

ਕੋਵਿਸ਼ੀਲਡ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਵੈਕਸੀਨ ਬਣਾਉਣ ਵਾਲੀ ਪ੍ਰਮੁੱਖ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ ਹੁਣ ਪੂਰੀ ਦੁਨੀਆ ਤੋਂ ਆਪਣੀ ਵੈਕਸੀਨ ਵਾਪਸ ਮੰਗਾ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨਾਂ ਤੋਂ ਵੈਕਸੀਨ ਨੂੰ ਲੈ ਕੇ ਕਾਫੀ ਹੰਗਾਮਾ ਚੱਲ ਰਿਹਾ ਹੈ ਕਿਉਂਕਿ ਫਾਰਮਾਸਿਊਟੀਕਲ ਕੰਪਨੀ AstraZeneca ਵੱਲੋਂ ਅਦਾਲਤ ਵਿੱਚ ਵੈਕਸੀਨ ਦੇ ਖਤਰਨਾਕ ਸਾਈਡ ਇਫੈਕਟਸ ਦੀ ਗੱਲ ਸਵੀਕਾਰ ਕੀਤੀ ਸੀ। ਜਿਸ ਤੋਂ ਬਾਅਦ ਕੰਪਨੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਦਕਿ ਕੰਪਨੀ ਦਾ ਇਸ ਤੇ ਕਹਿਣਾ ਹੈ ਕਿ ਸਾਈਡ ਇਫੈਕਟ ਵਿਵਾਦ ਅਤੇ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਇਕ ਇਤਫ਼ਾਕ ਹੈ। ਇਸੇ ਦੇ ਵਿਚਾਲੇ ਮੀਡੀਆ ਰਿਪੋਰਟਾਂ ਅਨੁਸਾਰ AstraZeneca ਨੇ ਵੈਕਸੀਨ ਵਾਪਸ ਲੈਣ ਦੀ ਵੀ ਜਾਣਕਾਰੀ ਦਿੱਤੀ ਹੈ।

ਭਾਰਤ ਦੀ ਵੱਡੀ ਅਬਾਦੀ ਨੂੰ ਲਾਈ ਗਈ ਸੀ ਵੈਕਸੀਨ

ਕੋਵਿਡ 19 ਦੇ ਸਮੇਂ ਕੋਰੋਨਾ ਨੂੰ ਰੋਕਣ ਲਈ ਭਾਰਤ ਵਿੱਚ ਐਸਟ੍ਰਾਜ਼ੇਨੇਕਾ ਦੁਆਰਾ ਨਿਰਮਿਤ ਕੋਰੋਨਾ ਵੈਕਸੀਨ Covishield ਦੇ ਨਾਮ ਤੋਂ ਪੇਸ਼ ਕੀਤੀ ਗਈ ਸੀ, ਜੋਕਿ ਵੱਡੀ ਅਬਾਦੀ ਨੂੰ ਲਾਈ ਗਈ ਸੀ। ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀ ਐਸਟ੍ਰਾਜੇਨੇਕਾ ਨੇ ਬ੍ਰਿਟਿਸ਼ ਅਦਾਲਤ ਵਿੱਚ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟਸ ਨੂੰ ਸਵੀਕਾਰ ਕੀਤਾ ਸੀ। ਕਿਉਂਕਿ ਇਸ ਕਰੋਨਾ ਵੈਕਸੀਨ ਦੇ ਸਾਈਡ ਇਫੈਕਸਟ ਨੂੰ ਲੈ ਕੇ 50 ਤੋਂ ਵੱਧ ਲੋਕਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਐਸਟ੍ਰਾਜਾਨੇਕਾ ਦੀ ਵੈਕਸੀਨ ਵੈਕਸਜ਼ੇਵਰੀਆ ਬਾਰੇ ਸਵਾਲ ਉਠਾਏ ਗਏ ਸਨ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਵੈਕਸਜ਼ੇਵਰੀਆ ਵੈਕਸੀਨ ਦੇ ਸਾਈਡ ਇਫੈਕਟ ਬਹੁਤ ਘੱਟ ਹਨ। ਰਿਪੋਰਟ ਮੁਤਾਬਕ ਸਾਈਡ ਇਫੈਕਟਸ ਨੂੰ ਲੈ ਕੇ ਕਾਫੀ ਹੰਗਾਮੇ ਤੋਂ ਬਾਅਦ ਕੰਪਨੀ ਵੱਲੋਂ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਕੰਪਨੀ ਦਾ ਵੱਡਾ ਬਿਆਨ

ਦੁਨੀਆ ਭਰ ਤੋਂ ਵੈਕਸਜ਼ੇਵਰੀਆ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਦੇ ਵਿਚਾਲੇ ਕੰਪਨੀ ਦਾ ਵੱਡਾ ਬਿਆਨ ਆਇਆ ਹੈ। ਕੰਪਨੀ ਨੇ ਕਿਹਾ ਕਿ ਸਾਈਡ ਇਫੈਕਟ ਅਤੇ ਵੈਕਸੀਨ ਨੂੰ ਵਾਪਸ ਲੈਣ ਦੇ ਸਮੇਂ ਨੂੰ ਲੈ ਕੇ ਕੋਰਟ ‘ਚ ਗੱਲ ਮਹਿਜ਼ ਇਤਫਾਕ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਦਵਾਈ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਵੈਕਸਜ਼ੇਵਰੀਆ ਨੂੰ ਵਪਾਰਕ ਕਾਰਨਾਂ ਕਰਕੇ ਬਾਜ਼ਾਰ ਤੋਂ ਵਾਪਸ ਲਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਕਿਹਾ ਕਿ ਹੁਣ ਵੈਕਸੀਨ ਦਾ ਨਿਰਮਾਣ ਜਾਂ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ। ਵੈਕਸੀਨ ਨੂੰ ਵਾਪਸ ਲੈਣ ਦੇ ਫੈਸਲੇ ਨੂੰ ‘ਪੂਰੀ ਤਰ੍ਹਾਂ ਨਾਲ ਇਤਫ਼ਾਕ’ ਕਰਾਰ ਦਿੰਦੇ ਹੋਏ, ਫਾਰਮਾ ਕੰਪਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵੈਕਸੀਨ ਵਾਪਸ ਲੈਣ ਦਾ ਉਸ ਦੇ ਦਾਖਲੇ ਨਾਲ ਕੋਈ ਸਬੰਧ ਨਹੀਂ ਹੈ ਕਿ ਇਹ ਟੀ.ਟੀ.ਐਸ. ਦੀ ਵਜ੍ਹਾ ਬਣ ਸਕਦੀ ਹੈ।

ਘੱਟ ਮਾਮਲਿਆਂ ਵਿੱਚ ਟੀਟੀਐਸ ਦਾ ਬਣ ਸਕਦਾ ਕਾਰਨ

ਵੈਕਸਜ਼ੇਵਰੀਆ ਵੈਕਸੀਨ ਨੂੰ ਵਾਪਸ ਲੈਣ ਲਈ ਐਸਟ੍ਰਾਜੇਨੇਕਾ ਵੱਲੋਂ 5 ਮਾਰਚ ਨੂੰ ਇੱਕ ਅਰਜ਼ੀ ਜਮ੍ਹਾਂ ਕਰਵਾਈ ਗਈ ਸੀ। ਜਿਸ ਤੋਂ ਬਾਅਦ ਇਹ 7 ਮਈ ਤੋਂ ਲਾਗੂ ਹੋ ਗਿਆ ਹੈ। ਫਰਵਰੀ ਵਿੱਚ ਹਾਈ ਕੋਰਟ ਵਿੱਚ ਦਾਇਰ ਕੀਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਐਸਟ੍ਰਾਜ਼ੇਨੇਕਾ ਨੇ ਮੰਨਿਆ ਕਿ ਇਹ ਟੀਕਾ ਬਹੁਤ ਘੱਟ ਮਾਮਲਿਆਂ ਵਿੱਚ ਟੀਟੀਐਸ ਦਾ ਕਾਰਨ ਬਣ ਸਕਦਾ ਹੈ। TTS ਨੇ ਬ੍ਰਿਟੇਨ ਵਿੱਚ ਘੱਟੋ-ਘੱਟ 81 ਮੌਤਾਂ ਦੇ ਨਾਲ-ਨਾਲ ਕਈ ਗੰਭੀਰ ਸਾਈਡ ਇਫੈਕਟਸ ਹੋਏ ਹਨ। ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਲੈ ਕੇ 50 ਲੋਕਾਂ ਦੀ ਤਰਫੋਂ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।

 

 

LEAVE A REPLY

Please enter your comment!
Please enter your name here