ਸਮਰਾਲਾ ‘ਚ ਵੱਡੀ ਵਾਰਦਾਤ , ਪੁੱਤ ਨੇ ਆਪਣੇ ਹੀ ਪਿਓ ਦਾ ਕਰ ਦਿੱਤਾ ਕਤਲ
ਸਮਰਾਲਾ ਤੋਂ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਨੇੜਲੇ ਪਿੰਡ ਗਹਿਲੇਵਾਲ ਵਿਚ ਇੱਕ ਪੁੱਤ ਨੇ ਆਪਣੇ ਹੀ ਪਿਓ ਦਾ ਲੱਕੜ ਦੇ ਬਾਲੇ ਮਾਰ-ਮਾਰ ਕੇ ਆਪਣੇ ਹੀ ਪਿਤਾ ਦਾ ਬੇਰਹਿਮੀ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (55) ਵਜੋਂ ਹੋਈ ਹੈ। ਪਿੰਡ ਨਿਵਾਸੀਆਂ ਨੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਸਟੇਸ਼ਨ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਪੁੱਤਰ ਪ੍ਰਭਜੋਤ ਸਿੰਘ (24) ਸਾਲ ਨੂੰ ਗ੍ਰਿਫ਼ਤਾਰ ਕਰ ਲਿਆ।
ਲੋਕਾਂ ਨੂੰ ਕਿਉਂ ਪਿਆ ਸ਼ੱਕ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਕੱਲ੍ਹ ਸ਼ਾਮ ਵੇਲੇ ਤੇਜ਼ਦਾਰ ਹਥਿਆਰ ਅਤੇ ਲੱਕੜ ਦਾ ਬਾਲਾ ਲੈ ਕੇ ਆਪਣੇ ਘਰ ਦੇ ਛੱਤ ਤੋਂ ਉੱਪਰ ਖੜ੍ਹਾ ਹੋ ਰਿਹਾ ਸੀ ਅਤੇ ਕਦੇ ਘਰ ਦੇ ਬਾਹਰ ਖੜ੍ਹਾ ਹੋ ਰਿਹਾ ਸੀ। ਇਸ ਤੋਂ ਲੋਕਾਂ ਨੂੰ ਸ਼ੱਕ ਪਿਆ ਕੇ ਇਹ ਕੁਝ ਕਰ ਨਾ ਦੇਵੇ ਕਿਉਂਕਿ ਪ੍ਰਭਜੋਤ ਸਿੰਘ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ।
ਇਕੱਠੇ ਹੋ ਕੇ ਦੋਸ਼ੀ ਨੂੰ ਘਰ ਦੇ ਕਮਰੇ ਵਿੱਚ ਕੀਤਾ ਬੰਦ
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਦੋਸ਼ੀ ਨੂੰ ਘਰ ਦੇ ਕਮਰੇ ਵਿੱਚ ਬੰਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਦੂਜੇ ਕਮਰੇ ਵਿੱਚ ਇਸ ਦੇ ਪਿਤਾ ਜਸਵਿੰਦਰ ਸਿੰਘ ਦੀ ਲਹੂ-ਲੁਹਾਨ ਦੇਹ ਪਈ ਸੀ। ਲਾਸ਼ ਨੇੜੇ ਲੱਕੜ ਦਾ ਬਾਲਾ ਪਿਆ ਸੀ, ਜਿਸ ਤੇ ਖੂਨ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਭਜੋਤ ਸਿੰਘ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਸ਼ਰਧਾ ਕਪੂਰ ਨੇ ਇੰਸਟਾਗ੍ਰਾਮ ‘ਤੇ PM ਮੋਦੀ ਨੂੰ ਛੱਡਿਆ ਪਿੱਛੇ , ਜਾਣੋ ਕਿੰਨੇ ਹੋਏ ਫਾਲੋਅਰਸ ?
2 ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕੀਤਾ ਸੀ ਕਤਲ
ਜਿਸ ਤੋਂ ਬਾਅਦ ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੇ ਮੋਰਚਰੀ ‘ਚ ਰਖਵਾਇਆ। ਗੁਆਂਢੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਕਰੀਬ 2 ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕਤਲ ਕੀਤਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।