ਚੰਡੀਗੜ੍ਹ ‘ਚ ਕਲੱਬਾਂ ਦੇ ਬਾਹਰ ਹੋਏ ਬੰਬ ਬਲਾਸਟ ਮਾਮਲੇ ‘ਚ ਵੱਡਾ ਖੁਲਾਸਾ || Today News

0
15

ਚੰਡੀਗੜ੍ਹ ‘ਚ ਕਲੱਬਾਂ ਦੇ ਬਾਹਰ ਹੋਏ ਬੰਬ ਬਲਾਸਟ ਮਾਮਲੇ ‘ਚ ਵੱਡਾ ਖੁਲਾਸਾ

ਚੰਡੀਗੜ੍ਹ ਚ ਕਲੱਬਾਂ ਦੇ ਬਾਹਰ ਹੋਏ ਬੰਬ ਬਲਾਸਟ ਮਾਮਲੇ ਨੂੰ ਲੈ ਕੇ ਫੜੇ ਗਏ ਦੋਨਾਂ ਆਰੋਪੀਆਂ ਤੋਂ ਪੁਲਿਸ ਦੀ ਪੁੱਛ ਗਿੱਛ ਚ ਵੱਡਾ ਖੁਲਾਸਾ ਹੋਇਆ ਹੈ।

ਦੋ ਬੰਬ ਸੈਕਟਰ 26 ਦੇ ਡਿਸਕੋ ਬਾਰ ਦੇ ਬਾਹਰ ਚਲਾ ਦਿੱਤੇ

ਆਰੋਪੀਆਂ ਨੇ ਦੱਸਿਆ ਕਿ ਉਹਨਾਂ ਨੂੰ ਦੋ ਟਿਫਨ ਬਾਕਸ ਦੇ ਵਿੱਚ ਚਾਰ ਬੰਬ ਮਿਲੇ ਸਨ ਜਿਨਾਂ ਦੇ ਵਿੱਚੋਂ ਦੋ ਬੰਬ ਉਹਨਾਂ ਨੇ ਸੈਕਟਰ 26 ਦੇ ਡਿਸਕੋ ਬਾਰ ਦੇ ਬਾਹਰ ਚਲਾ ਦਿੱਤੇ ਸਨ ਅਤੇ ਇਹ ਕਰਨਾਲ ਤੋਂ ਬੰਬ ਲੈ ਕੇ ਪਹਿਲਾਂ ਪੰਜਾਬ ਦੇ ਇੱਕ ਹੋਟਲ ਦੇ ਵਿੱਚ ਰਹਿੰਦੇ ਹਨ ਅਤੇ ਉਥੇ ਹੀ ਇਹਨਾਂ ਨੂੰ ਪੈਸੇ ਵੀ ਕਰੀਬ 75000 ਭੇਜਿਆ ਗਿਆ ਅਤੇ ਇੱਕ ਮੋਟਰਸਾਈਕਲ ਵੀ ਉਪਲਬਧ ਕਰਵਾਈ ਗਈ।

CM ਮਾਨ ਵੱਲੋਂ 1754 ਅਸਾਮੀਆਂ ਦਾ ਬੈਕਲਾਗ ਭਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਦਾ ਐਲਾਨ

ਮੋਟਰਸਾਈਕਲ ਤੇ ਹੀ ਸਵਾਰ ਹੋ ਕੇ ਇਹਨਾਂ ਦੋਨਾਂ ਆਰੋਪੀਆਂ ਨੇ ਦੋ ਬੰਬ ਕਲੱਬ ਦੇ ਬਾਹਰ ਚਲਾਏ ਜਿਨਾਂ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਸੀ ਕਿ ਇਹ ਕਲੱਬ ਦੇ ਸ਼ੀਸ਼ੇ ਦੇ ਉੱਤੇ ਬੰਬਾਂ ਨੂੰ ਮਾਰਨ ਹਾਲਾਂਕਿ ਦੋ ਬੰਬ ਜਿਹੜੇ ਬਾਕੀ ਬਚਦੇ ਹਨ ਉਹਨਾਂ ਨੂੰ ਭਾਲਣ ਦੇ ਲਈ ਪੁਲਿਸ ਦੀ ਪੁੱਛਗਿਛ ਜਾਰੀ ਹੈ।

ਇੱਕ ਜੇਲ ਚ ਬੰਦ ਗੈਂਗਸਟਰ ਦਾ ਨਾਮ ਇਹਨਾਂ ਦੀ ਪੁੱਛਗਿਚ ਵਿੱਚੋਂ ਸਾਹਮਣੇ ਆ ਰਿਹਾ ਹੈ। ਜਿਸ ਨੂੰ ਆਉਂਦੇ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛ ਗਿੱਛ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here