CAS ਦਾ ਵੱਡਾ ਫੈਸਲਾ: ਵਿਨੇਸ਼ ਨੂੰ ਨਹੀਂ ਮਿਲੇਗਾ ਚਾਂਦੀ ਦਾ ਤਗਮਾ
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਗਮਾ ਨਹੀਂ ਮਿਲੇਗਾ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਨੇ ਬੁੱਧਵਾਰ, 14 ਅਗਸਤ ਨੂੰ ਉਸਦੀ ਅਪੀਲ ਨੂੰ ਰੱਦ ਕਰ ਦਿੱਤਾ। ਫੌਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਤੋਂ ਪਹਿਲਾਂ ਕਰਾਰ ਦਿੱਤਾ ਅਯੋਗ ਗਿਆ ਸੀ।
ਫੈਸਲਾ 16 ਅਗਸਤ ਨੂੰ ਹੋਣਾ ਸੀ ਪਰ 14 ਅਗਸਤ ਨੂੰ ਹੀ ਉਸ ਦੀ ਅਪੀਲ ਰੱਦ ਕਰ ਦਿੱਤੀ
ਅਪੀਲ ‘ਤੇ ਫੈਸਲਾ 16 ਅਗਸਤ ਨੂੰ ਹੋਣਾ ਸੀ ਪਰ 14 ਅਗਸਤ ਨੂੰ ਹੀ ਉਸ ਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਇਸ ਫੈਸਲੇ ਤੋਂ ਬਾਅਦ ਭਾਰਤੀ ਓਲੰਪਿਕ ਕਮੇਟੀ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਨਾਰਾਜ਼ਗੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ-ਚੰਡੀਗੜ੍ਹ ‘ਚ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਲਹਿਰਾਉਣਗੇ ਝੰਡਾ, ਕਈ ਸੜਕਾਂ ‘ਤੇ ਆਵਾਜਾਈ ਰਹੇਗੀ ਬੰਦ
ਵਿਨੇਸ਼ ਨੇ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ਵਿੱਚ ਲਗਾਤਾਰ 3 ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਫਾਈਨਲ 8 ਅਗਸਤ ਨੂੰ ਹੋਣਾ ਸੀ ਪਰ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਵਿਨੇਸ਼ ਨੂੰ ਅਯੋਗ ਕਰਾਰ ਦੇ ਦਿੱਤਾ ਸੀ ਕਿਉਂਕਿ ਉਸ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਵੱਧ ਸੀ।
ਪੀਟੀ ਊਸ਼ਾ ਨੇ ਪ੍ਰਗਟਾਈ ਨਾਰਾਜ਼ਗੀ
ਭਾਰਤੀ ਓਲੰਪਿਕ ਸੰਘ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਸੀਏਐਸ ਦੇ ਨਤੀਜੇ ’ਤੇ ਨਾਰਾਜ਼ਗੀ ਜਤਾਈ। ਉਸ ਨੇ ਕਿਹਾ ਕਿ ਉਹ ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਿਊ.ਡਬਲਿਊ.) ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਫੈਸਲੇ ਤੋਂ ਹੈਰਾਨ ਹੈ।