ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ‘ਚ BJP ਨੂੰ ਵੱਡਾ ਝਟਕਾ ਲੱਗਾ ਹੈ। ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਪੰਚਾਇਤ ਸਮਿਤੀ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਅਹੁਦਿਆਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਝਟਕਾ ਲੱਗਾ ਹੈ।
ਕਾਂਗਰਸ ਪਾਰਟੀ ਨੇ ਜ਼ਿਆਦਾਤਰ ਪੰਚਾਇਤ ਸੰਮਤੀ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਭਾਜਪਾ ਪੰਚਾਇਤ ਸਮਿਤੀ ਦੇ ਪ੍ਰਧਾਨ ਦਾ ਇੱਕ ਵੀ ਅਹੁਦਾ ਨਹੀਂ ਜਿੱਤ ਸਕੀ। ਇਨ੍ਹਾਂ ਚੋਣਾਂ ਵਿਚ ਉਹ ਸਿਰਫ ਤਿੰਨ ਉਪ-ਪ੍ਰਧਾਨ ਸੀਟਾਂ ਹੀ ਹਾਸਲ ਕਰ ਸਕੀ। ਇਸ ਦੇ ਨਤੀਜੇ ਸ਼ਨੀਵਾਰ ਨੂੰ ਐਲਾਨੇ ਗਏ ਸਨ।
ਇਹ ਵੀ ਪੜ੍ਹੋ:ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਸ਼ੁਰੂ
ਨਾਗਪੁਰ ਜ਼ਿਲ੍ਹਾ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਮੌਜੂਦਾ ਮੁਖੀ ਚੰਦਰਸ਼ੇਖਰ ਬਾਵਨਕੁਲੇ, ਰਾਜ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਗ੍ਰਹਿ ਹਲਕਾ ਹੈ। ਕਾਂਗਰਸ ਨੇ ਜ਼ਿਲ੍ਹੇ ਵਿੱਚ ਪ੍ਰਧਾਨ ਦੇ 13 ਵਿੱਚੋਂ 9 ਅਤੇ ਮੀਤ ਪ੍ਰਧਾਨ ਦੇ 13 ਵਿੱਚੋਂ ਅੱਠ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਗੁਜਰਾਤ ਚੋਣ ਪ੍ਰਚਾਰ ਤੋਂ ਰੋਕਣ ਲਈ ਸਿਸੋਦੀਆ ਨੂੰ ਕਰਨਗੇ ਗ੍ਰਿਫਤਾਰ : CM ਅਰਵਿੰਦ ਕੇਜਰੀਵਾਲ
ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ‘ਐਨਸੀਪੀ’ ਨੇ ਤਿੰਨ ਪ੍ਰਧਾਨ ਅਹੁਦੇ ਜਿੱਤੇ ਹਨ, ਜਦੋਂ ਕਿ ਸ਼ਿਵ ਸੈਨਾ ਇਕ ਪ੍ਰਧਾਨ ਦਾ ਅਹੁਦਾ ਜਿੱਤਣ ਵਿਚ ਕਾਮਯਾਬ ਰਹੀ ਹੈ।
ਕਾਂਗਰਸ ਨੇ ਸੌਨੇਰ, ਕਲਮੇਸ਼ਵਰ, ਪਾਰਸੀਵਨੀ, ਮੌਦਾ, ਕੇਮਪਟੀ, ਉਮਰੇਡ, ਭੀਵਾਪੁਰ, ਕੁਹੀ ਅਤੇ ਨਾਗਪੁਰ ਦਿਹਾਤੀ ਵਿੱਚ ਪ੍ਰਧਾਨ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਟੋਲ, ਨਰਖੇੜ ਅਤੇ ਹਿੰਗਨਾ ਵਿੱਚ ਐਨਸੀਪੀ ਨੇ ਜਿੱਤ ਹਾਸਲ ਕੀਤੀ ਜਦਕਿ ਰਾਮਟੇਕ ਪ੍ਰਧਾਨ ਦਾ ਅਹੁਦਾ ਸ਼ਿਵ ਸੈਨਾ ਨੇ ਜਿੱਤਿਆ।