ਭਾਰਤੀ ਸਿੰਘ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ ! 6 ਮਹੀਨੇ ਦੀ ਹੈ ਪ੍ਰੈਗਨੇਂਟ
ਭਾਰਤੀ ਸਿੰਘ ਟੀਵੀ ਜਗਤ ਦਾ ਇਕ ਜਾਣਿਆ ਪਹਿਚਾਣਿਆ ਚਿਹਰਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਆਪਣੀ ਕਾਮੇਡੀ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ। ਉਹਨਾਂ ਦੇ ਫੈਨਜ਼ ਵੱਲੋਂ ਵੀ ਉਹਨਾਂ ਦੀ ਕਾਮੇਡੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ | ਭਾਰਤੀ ਸਿੰਘ ਆਪਣੀ ਕਾਮੇਡੀ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਦੇ ਵਿੱਚ ਉਹ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।
ਸ਼ੋਅ’ ‘ਚ ਕੀਤਾ ਖੁਲਾਸਾ
ਦਰਅਸਲ ਹਾਲ ਹੀ ‘ਚ ‘ਦਿ ਦੇਬੀਨਾ ਬੈਨਰਜੀ ਸ਼ੋਅ’ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਗਰਭਵਤੀ ਹੈ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਇੱਕ ਮਜ਼ਾਕ ਸੀ। ਸ਼ੋਅ ‘ਤੇ ਗੱਲਬਾਤ ਦੌਰਾਨ ਦੇਬੀਨਾ ਬੈਨਰਜੀ ਨੇ ਭਾਰਤੀ ਸਿੰਘ ਨੂੰ ਇੱਕ ਗਿਫਟ ਹੈਂਪਰ ਦਿੱਤਾ ਅਤੇ ਕਾਮੇਡੀਅਨ ਨੇ ਪੁੱਛਿਆ, “ਮੈਨੂੰ ਇਸ ਸ਼ੋਅ ਵਿੱਚ ਦੁਬਾਰਾ ਕਦੋਂ ਬੁਲਾਇਆ ਜਾਵੇਗਾ? ਮੈਂ ਇੱਕ ਵਾਰ ਫਿਰ ਇਹ ਹੈਂਪਰ ਲੈਣਾ ਚਾਹੁੰਦੀ ਹਾਂ।” ਇਸ ‘ਤੇ ਦੇਬੀਨਾ ਕਹਿੰਦੀ ਹੈ, “ਜਦੋਂ ਤੁਸੀਂ ਦੁਬਾਰਾ ਪ੍ਰੈਗਨੈਂਟ ਹੋਵੋਗੇ ਤਾਂ ਅਸੀਂ ਤੁਹਾਨੂੰ ਜ਼ਰੂਰ ਬੁਲਾਵਾਂਗੇ।”
6 ਮਹੀਨੇ ਦੀ ਪ੍ਰੈਗਨੇਂਟ
ਇਸ ‘ਤੇ ਭਾਰਤੀ ਸਿੰਘ ਨੇ ਮਜ਼ਾਕ ‘ਚ ਕਿਹਾ, ‘‘ਮੈਂ 6 ਮਹੀਨੇ ਦੀ ਪ੍ਰੈਗਨੇਂਟ ਹਾਂ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸ਼ੋਅ ਦੌਰਾਨ ਕਾਮੇਡੀਅਨ ਨੇ ਕਿਹਾ ਸੀ ਕਿ ਉਹ ਬੇਟੀ ਚਾਹੁੰਦੀ ਸੀ ਅਤੇ ਉਸ ਨੇ ਸੋਚਿਆ ਸੀ ਕਿ ਉਸ ਦੀ ਬੇਟੀ ਹੋਵੇਗੀ ਪਰ ਉਸ ਦਾ ਇਕ ਬੇਟਾ ਹੈ। ਉਹ ਦੂਜੀ ਵਾਰ ਪ੍ਰੈਗਨੇਂਸੀ ਦੀ ਯੋਜਨਾ ਬਣਾ ਰਹੀ ਹੈ ਅਤੇ ਉਹ ਫਿਰ ਤੋਂ ਮਾਂ ਬਣਨਾ ਚਾਹੁੰਦੀ ਹੈ।
2022 ‘ਚ ਬੇਟੇ ਨੂੰ ਦਿੱਤਾ ਜਨਮ
ਭਾਰਤੀ ਸਿੰਘ ਨੇ ਸਾਲ 2017 ‘ਚ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਦੋਵੇਂ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰ ਚੁੱਕੇ ਹਨ। ਭਾਰਤੀ ਸਿੰਘ ਨੇ ਸਾਲ 2022 ‘ਚ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਨੂੰ ਤੁਸੀ ਅਕਸਰ ਉਹਨਾਂ ਨਾਲ ਦੇਖਦੇ ਹੋ |









