ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵੱਡਾ ਐਲਾਨ,16 ਨੂੰ ਭਾਰਤ ਰਹੇਗਾ ਬੰਦ

0
59
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵੱਡਾ ਐਲਾਨ,16 ਨੂੰ ਭਾਰਤ ਰਹੇਗਾ ਬੰਦ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵੱਲੋਂ ਲੁਧਿਆਣਾ ‘ਚ ਹੰਗਾਮੀ ਬੈਠਕ ਕੀਤੀ ਗਈ।ਇਸ ਬੈਠਕ ਵਿੱਚ 16 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸੂਬੇ ਭਰ ਦੇ ਬਾਜ਼ਾਰ ਅਤੇ ਸੜਕੀ ਆਵਾਜਾਈ ਤੋਂ ਇਲਾਵਾ ਰੇਲਵੇ ਲਾਈਨਾਂ ਵੀ ਕਿਸਾਨਾਂ ਵੱਲੋਂ ਘੇਰੀਆਂ ਜਾਣਗੀਆਂ। ਜਿਸ ਵਿੱਚ ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਰੱਖੀਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਯਤਨ ਕਰ ਰਹੀ ਹੈ ਅਤੇ ਇਹ ਸਭ ਹੋਣ ਨਹੀਂ ਦਿੱਤਾ ਜਾਵੇਗਾ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅੱਜ ਵਿਸ਼ੇਸ਼ ਤੌਰ ਤੇ 16 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ।

ਜਿਸ ਵਿੱਚ ਕਿਸਾਨਾਂ ਦੀਆਂ ਕਈ ਮੰਗਾਂ ਹਨ।ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਦੇ ਵਿੱਚ ਟਰੇਡ ਯੂਨੀਅਨ,ਵਪਾਰੀ ਯੂਨੀਅਨ ਅਤੇ ਹੋਰ ਯੂਨੀਅਨ ਵੀ ਸ਼ਾਮਿਲ ਨੇ ਜਿਨਾਂ ਦਾ ਉਹਨਾਂ ਨੂੰ ਸਹਿਯੋਗ ਮਿਿਲਆ।

ਹਰਿੰਦਰ ਲੱਖੋਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਵੱਡਾ ਰੋਸ ਪਰਦਰਸ਼ਨ ਕਰਨ ਦੀ ਗੱਲ ਕਹੀ।ਇਸ ਦੇ ਨਾਲ ਹੀ ਆਮਦਨ ਦੁੱਗਣੀ ਅਤੇ ਫ਼ਸਲ ਬੀਮਾ ਯੋਜਨਾ ਲਾਗੂ ਕਰਨ ਦੀ ਮੰਗ ਦਾ ਜ਼ਿਕਰ ਕੀਤਾ। ਉਂ੍ਹਾਂ ਨੇ ਕਿਹਾ ਕਿ 12 ਤੋਂ 4 ਵਜੇ ਤਕ ਸੜਕੀ ਆਵਾਜਾਈ ਅਤੇ ਰੇਲ ਆਵਾਜਾਈ ਤੋਂ ਇਲਾਵਾ ਸ਼ਹਿਰ ਵਿਚ ਬਜ਼ਾਰ ਬੰਦ ਰਹਿਣਗੇ।

ਉਹਨਾਂ ਕਿਹਾ ਕਿ ਇਸ ਵਿੱਚ ਵਿਸ਼ੇਸ਼ ਤੌਰ ਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਅਤੇ ਪ੍ਰਾਈਵੇਟਾਈਜੇਸ਼ਨ ਕਰਨ ਨੂੰ ਲੈ ਕੇ ਵਿਰੋਧ ਜਤਾਇਆ ਜਾਣਾ ਹੈ ਇਸ ਤੋਂ ਇਲਾਵਾ ਉਹਨਾਂ ਦਾ ਜ਼ਿਕਰ ਕੀਤਾ ਕਿ ਜਿੱਥੇ ਕਿਸਾਨਾਂ ਨੂੰ ਐਮਐਸਪੀ ਅਤੇ ਬਿਜਲੀ ਸੋਧ ਬਿਲ ਤੋਂ ਇਲਾਵਾ ਕਈ ਮੁੱਦੇ ਨੇ ਜਿਸ ਦੇ ਕੇਂਦਰ ਸਰਕਾਰ ਨੂੰ ਵੀ ਇਸ ਬਾਰੇ ਕਈ ਵਾਰ ਦੱਸਿਆ ਗਿਆ ਪਰ ਹੱਲ ਨਹੀਂ ਹੋਇਆ ਹੈ।

ਹਾਲਾਂਕਿ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰੇ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਕੇਂਦਰ ਸਰਕਾਰ ਸਨਮਾਨਿਤ ਕਰ ਰਹੀ ਹੈ ਪਰ ਕਿਸਾਨਾਂ ਵੱਲੋਂ ਸਵਆਮੀਨਾਥਨ ਰਿਪੋਰਟ ਦੀ ਮੰਗ ਨੂੰ ਲਾਗੂ ਕਰਨ ਦੀ ਗੱਲ ਕਹੀ ਗਈ ਹੈ।

ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਹੈ ਕਿ ਜੇਕਰ ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਕੋਈ ਤਸ਼ੱਦਦ ਹੋਇਆ ਜਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਾਕੀ ਜਥੇਬੰਦੀਆਂ ਵੀ ਉਹਨਾਂ ਦਾ ਸਮਰਥਨ ਕਰਨਗੀਆਂ ਅਤੇ ਕੇਂਦਰ ਸਰਕਾਰ ਖਿਲਾਫ ਲੜਾਈ ਲੜਨਗੀਆਂ।

ਇਸਦੇ ਨਾਲ ਹੀ ਉਹਨਾਂ ਆਰਡੀਐਫ ਦੇ ਫੰਡਾਂ ਨੂੰ ਵੀ ਜਲਦ ਰਿਲੀਜ਼ ਕਰਨ ਦੀ ਗੱਲ ਕਹੀ।ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦਾ ਰੂਰਲ ਡਿਵੈਲਪਮੈਂਟ ਦਾ ਕਾਫੀ ਵਿਕਾਸ ਰੁਕਿਆ ਹੋਇਆ ਹੈ।ਹਰਿੰਦਰ ਲੱਖੋਵਾਲ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਅਜੇ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਜਿਸ ਦੇ ਵਿੱਚ ਉਹਨਾਂ ਨੇ ਗੜੇਮਾਰੀ ਅਤੇ ਫਸਲੀ ਨੁਕਸਾਨ ਨੂੰ ਲੈ ਕੇ ਵੀ ਜ਼ਿਕਰ ਕੀਤਾ ਹੈ।

Also visit for more latest news

LEAVE A REPLY

Please enter your comment!
Please enter your name here