ਨਵੀਂ ਦਿੱਲੀ, 9 ਜਨਵਰੀ 2026 : ਲਾਰੈਂਸ ਬਿਸ਼ਨੋਈ ਗਿਰੋਹ (Lawrence Bishnoi gang) ਦੇ ਇਕ ਪ੍ਰਮੁੱਖ ਮੈਂਬਰ ਅਮਨ ਭੈਂਸਵਾਲ (Aman Bhainswal) ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਤਾਲਮੇਲ ਨਾਲ ਚਲਾਈ ਗਈ ਇਕ ਮੁਹਿੰਮ ਤਹਿਤ ਅਮਰੀਕਾ ਤੋਂ ਦੇਸ਼ ਨਿਕਾਲੇ ਤੋਂ ਬਾਅਦ ਭਾਰਤ ਵਾਪਸ ਲਿਆਂਦਾ (Brought back to India) ਗਿਆ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੈਂਸਵਾਲ ਖਿਲਾਫ਼ ਇੰਟਰਪੋਲ ਦਾ ਰੈੱਡ ਨੋਟਿਸ (Red Notice) ਜਾਰੀ ਸੀ । ਹਰਿਆਣਾ ਪੁਲਸ ਵੱਲੋਂ ਲੋੜੀਂਦੇ ਭੈਂਸਵਾਲ ‘ਤੇ ਕਤਲ, ਦੰਗਾ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਦੋਸ਼ ਹਨ।
ਭਾਰਤ ਪਹੁੰਚਦੇ ਹੀ ਪੁਲਸ ਨੇ ਲਿਆ ਹਿਰਾਸਤ ‘ਚ
ਸੀ. ਬੀ. ਆਈ.(C. B. I.) ਨੇ ਹਰਿਆਣਾ ਪੁਲਸ ਦੀ ਬੇਨਤੀ ‘ਤੇ ਭੈਂਸਵਾਲ ਖਿਲਾਫ਼ ਇੰਟਰਪੋਲ ਦਾ ਰੈੱਡ ਨੋਟਿਸ ਹਾਸਲ ਕੀਤਾ ਸੀ । ਸੀ. ਬੀ. ਆਈ. ਦੇ ਇਕ ਬੁਲਾਰੇ ਨੇ ਬਿਆਨ ‘ਚ ਕਿਹਾ ਕਿ ਮੁਲਜ਼ਮ ਇਕ ਖ਼ਤਰਨਾਕ ਅਪਰਾਧੀ ਅਤੇ ਲਿਆ ਸੰਗਠਿਤ ਅਪਰਾਧਿਕ ਗਿਰੋਹ (ਲਾਰੈਂਸ ਬਿਸ਼ਨੋਈ ਗਿਰੋਹ) ਦਾ ਪ੍ਰਮੁੱਖ ਮੈਂਬਰ ਹੈ । ਉਸ ਨੂੰ ਪਹਿਲਾਂ ਭਾਰਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਜ਼ਮਾਨਤ ਮਿਲ ਗਈ ਸੀ । ਹਾਲਾਂਕਿ ਉਸ ‘ਤੇ ਮੁਕੱਦਮਾ ਨਹੀਂ ਚੱਲ ਸਕਿਆ ਅਤੇ ਬਾਅਦ ਵਿਚ ਉਹ ਫ਼ਰਾਰ ਹੋ ਗਿਆ ।
ਭੈਂਸਵਾਲ ਦਾ ਅਮਰੀਕਾ ਵਿਚ ਪਤਾ ਰੈੱਡ ਨੋਟਿਸ ਦੇ ਆਧਾਰ ਤੇ ਲਗਾਇਆ ਗਿਆ
ਇੰਟਰਪੋਲ (Interpol) ਦੇ ਰੈੱਡ ਨੋਟਿਸ ਦੇ ਆਧਾਰ ‘ਤੇ ਭੈਂਸਵਾਲ ਦਾ ਪਤਾ ਅਮਰੀਕਾ ’ਚ ਲਾਇਆ ਗਿਆ । ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਤੋਂ ਸਫ਼ਲਤਾ ਪੂਰਵਕ ਡਿਪੋਰਟ ਕਰਵਾ ਲਿਆ ਗਿਆ ਅਤੇ ਉਹ 7 ਜਨਵਰੀ, 2026 ਨੂੰ ਭਾਰਤ ਲਿਆਂਦਾ ਗਿਆ । ਉਸ ਨੂੰ ਦਿੱਲੀ ਹਵਾਈ ਅੱਡੇ ‘ਤੇ ਹਰਿਆਣਾ ਪੁਲਸ ਦੀ ਇਕ ਟੀਮ ਨੇ ਹਿਰਾਸਤ ‘ਚ ਲੈ ਲਿਆ ।
Read More : ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧੀ









