ਚੁਕੰਦਰ ਦੇ ਜੂਸ ਨਾਲ ਪਾਚਨ ਕਿਰਿਆ ਰਹਿੰਦੀ ਹੈ ਠੀਕ, ਜਾਣੋ ਹੋਰ ਫਾਇਦੇ
ਚੁਕੰਦਰ (Beetroot) ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਸਲਾਦ ਜਾਂ ਜੂਸ ਦੇ ਰੂਪ ‘ਚ ਆਪਣੀ ਰੋਜ਼ਾਨਾ ਦੀ ਖੁਰਾਕ ‘ਚ ਸ਼ਾਮਲ ਕਰੋਗੇ ਤਾਂ ਸਰੀਰ ਦੀਆਂ ਕਈ ਸਮੱਸਿਆਵਾਂ ਆਪਣੇ-ਆਪ ਦੂਰ ਹੋ ਜਾਣਗੀਆਂ। ਸਰੀਰ ‘ਚ ਖੂਨ ਦੀ ਕਮੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਚੁਕੰਦਰ ਵਿੱਚ ਵਿਟਾਮਿਨ (Vitamins) ਅਤੇ ਖਣਿਜ (Minerals) ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜਦੋਂ ਕਿ ਇਸ ਵਿੱਚ ਕੈਲੋਰੀ (Calories) ਅਤੇ ਫੈਟ (Fat) ਦੀ ਮਾਤਰਾ ਘੱਟ ਹੁੰਦੀ ਹੈ। ਇਸ ਵਿੱਚ ਫੋਲੇਟ (Folate), ਮੈਂਗਨੀਜ਼ (Manganese), ਕਾਪਰ (Copper) ਅਤੇ ਐਂਟੀਆਕਸੀਡੈਂਟਸ (Antioxidants) ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕੈਂਸਰ (Cancer) ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੇ ਹਨ।
ਚੁਕੰਦਰ ਖਾਣ ਦੇ ਫਾਇਦੇ (Health Benefits of Beetroot)
1. ਦਿਲ ਅਤੇ ਫੇਫੜਿਆਂ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿੱਚ ਮਦਦ ਮਿਲਦੀ ਹੈ
WebMD ਦੇ ਅਨੁਸਾਰ, ਚੁਕੰਦਰ ਖਾਣ ਨਾਲ ਦਿਲ ਅਤੇ ਫੇਫੜਿਆਂ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇਸ ਵਿੱਚੋਂ ਨਿਕਲਣ ਵਾਲਾ ਨਾਈਟ੍ਰਿਕ ਆਕਸਾਈਡ (Nitric Oxide) ਮਾਸਪੇਸ਼ੀਆਂ ਵਿੱਚ ਖੂਨ ਦਾ ਪ੍ਰਵਾਹ ਵਧਾਉਂਦਾ ਹੈ। ਇਸ ਤਰ੍ਹਾਂ ਜੇਕਰ ਤੁਸੀਂ ਕਿਸੇ ਕਸਰਤ ਕਰਨ ਵਾਲੇ ਜਾਂ ਐਥਲੀਟ ਦੀ ਕਾਰਗੁਜ਼ਾਰੀ ਵਧਾਉਣਾ ਚਾਹੁੰਦੇ ਹੋ ਤਾਂ ਇਸ ਲਾਲ ਸਬਜ਼ੀ ਦਾ ਜੂਸ ਜ਼ਰੂਰ ਪੀਓ।
2. ਦੂਰ ਹੁੰਦਾ ਹੈ ਸਟ੍ਰੋਕ ਦਾ ਡਰ
ਚੁਕੰਦਰ ਵਿੱਚ ਫੋਲੇਟ (ਵਿਟਾਮਿਨ ਬੀ9) ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸੈੱਲਾਂ ਨੂੰ ਵਧਣ ਅਤੇ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਬਲੱਡ ਨਾੜੀਆਂ ਦੀ ਰੱਖਿਆ ਕਰਕੇ ਦਿਲ ਦੇ ਦੌਰੇ ਜਾਂ ਸਟ੍ਰੋਕ ਦੇ ਖਤਰੇ ਨੂੰ ਦੂਰ ਕਰ ਸਕਦਾ ਹੈ।
3. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ
ਚੁਕੰਦਰ ਵਿਚ ਨਾਈਟ੍ਰੇਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਰੀਰ ਵਿਚ ਨਾਈਟ੍ਰਿਕ ਆਕਸਾਈਡ ਵਿਚ ਬਦਲ ਜਾਂਦੀ ਹੈ ਅਤੇ ਇਹ ਬਲੱਡ ਨਾੜੀਆਂ (Blood Veins) ਨੂੰ ਫੈਲਾਉਣ ਦਾ ਕੰਮ ਕਰਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੁਦਰਤੀ ਤਰੀਕੇ ਨਾਲ ਘੱਟ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਹਿਮਾਚਲ ‘ਚ ਮੀਂਹ ਨੇ ਮਚਾਈ ਤਬਾਹੀ ,5 ਨੈਸ਼ਨਲ ਹਾਈਵੇ ਸਣੇ 288 ਸੜਕਾਂ ਬੰਦ ,ਆਰੇਂਜ ਅਲਰਟ ਹੋਇਆ ਜਾਰੀ
4. ਇਮਿਊਨਿਟੀ ਵਧਦੀ ਹੈ
ਚੁਕੰਦਰ ‘ਚ ਕਾਫੀ ਮਾਤਰਾ ‘ਚ ਫਾਈਬਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਠੀਕ ਰੱਖ ਕੇ ਪੇਟ ਦੇ ਚੰਗੇ ਬੈਕਟੀਰੀਆ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਤਰ੍ਹਾਂ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਬੀਮਾਰੀਆਂ ਦੂਰ ਰਹਿੰਦੀਆਂ ਹਨ।
. ਸਕਿਨ ਨੂੰ ਸਿਹਤਮੰਦ ਬਣਾਉ
ਜੇਕਰ ਤੁਸੀਂ ਰੋਜ਼ਾਨਾ ਚੁਕੰਦਰ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੀ ਸਕਿਨ ‘ਤੇ ਗਲੋਅ ਲਿਆਉਂਦਾ ਹੈ ਅਤੇ ਤੁਹਾਡੀ ਕੁਦਰਤੀ ਚਮਕ ਨੂੰ ਵਧਾਉਂਦਾ ਹੈ। ਖੋਜ ਨੇ ਦਿਖਾਇਆ ਹੈ ਕਿ ਚੁਕੰਦਰ ਦਾ ਜੂਸ ਪੀਣ ਨਾਲ ਕਿਸੇ ਵੀ ਤਰ੍ਹਾਂ ਦੀ ਸੋਜ ਘੱਟ ਹੁੰਦੀ ਹੈ ਅਤੇ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ, ਸਕਿਨ ਨੂੰ ਸਿਹਤਮੰਦ ਰੱਖਦਾ ਹੈ।
6. ਦਿਮਾਗ ਨੂੰ ਤੰਦਰੁਸਤ ਰੱਖਦਾ ਹੈ
ਵਧਦੀ ਉਮਰ ਦੇ ਨਾਲ ਇਸ ਦਾ ਮਾਨਸਿਕ ਸਿਹਤ ‘ਤੇ ਅਸਰ ਪੈਂਦਾ ਹੈ ਅਤੇ ਭੁੱਲਣ ਦੀ ਸਮੱਸਿਆ ਵਧਣ ਲੱਗਦੀ ਹੈ। ਪਰ ਜਦੋਂ ਤੁਸੀਂ ਆਪਣੀ ਖੁਰਾਕ ਵਿੱਚ ਚੁਕੰਦਰ ਨੂੰ ਸ਼ਾਮਲ ਕਰਦੇ ਹੋ, ਤਾਂ ਇਹ ਡਿਮੇਨਸ਼ੀਆ (Dementia) ਵਰਗੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਮਦਦ ਕਰ ਸਕਦਾ ਹੈ।
7. ਅਨੀਮੀਆ ਨੂੰ ਦੂਰ ਕਰਦਾ ਹੈ
ਚੁਕੰਦਰ ਵਿੱਚ ਆਇਰਨ (Iron) ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਹੀਮੋਗਲੋਬਿਨ (Hemoglobin) ਨੂੰ ਵਧਾਉਂਦਾ ਹੈ ਜਿਸ ਨਾਲ ਸਰੀਰ ਵਿੱਚ ਖੂਨ ਦਾ ਉਤਪਾਦਨ ਠੀਕ ਰਹਿੰਦਾ ਹੈ।