ਮੀਂਹ ਵਿਚ ਘਰੋਂ ਨਿਕਲਣ ਵਾਲੇ ਸਾਵਧਾਨ !, ਵੇਖੋ 20 ਸਾਲਾ ਕੁੜੀ ਦੀ ਕਿਵੇਂ ਹੋਈ ਮੌਤ
ਭਾਰਤ ਵਿਚ ਮਾਨਸੂਨ ਆ ਗਿਆ ਹੈ। ਲਗਭਗ ਹਰ ਪਾਸੇ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੌਰਾਨ ਕਈ ਥਾਵਾਂ ਤੋਂ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਅਣਗਹਿਲੀ ਵੀ ਸਾਹਮਣੇ ਆ ਰਹੀ ਹੈ ਜਿਸ ਕਾਰਨ ਹਲਕੀ ਬਾਰਿਸ਼ ‘ਚ ਵੀ ਸੜਕਾਂ ‘ਤੇ ਪਾਣੀ ਭਰ ਜਾਂਦਾ ਹੈ।
ਛੋਟੀ ਜਿਹੀ ਗ਼ਲਤੀ ਕਾਰਨ ਗਵਾਉਣੀ ਪਈ ਜਾਨ
ਇਸ ਦੇ ਵਿਚਕਾਰ ਜੈਪੁਰ ਵਿਚ ਇਕ ਲੜਕੀ ਦੀ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿੱਥੇ ਕਿ ਇੱਕ ਛੋਟੀ ਜਿਹੀ ਗ਼ਲਤੀ ਕਾਰਨ ਕੁੜੀ ਨੂੰ ਆਪਣੀ ਜਾਨ ਗਵਾਉਣੀ ਪੈ ਗਈ | ਦਰਅਸਲ , ਮਾਮਲਾ ਬਹਿਰੋੜ ਦੇ ਪਿੰਡ ਗੁੰਤੀ ਦਾ ਹੈ। ਇੱਥੇ ਰਹਿਣ ਵਾਲੀ ਵੀਹ ਸਾਲਾ ਸਪਨਾ ਭਾਰੀ ਮੀਂਹ ਵਿਚ ਘਰੋਂ ਨਿਕਲੀ ਸੀ। ਜਦੋਂ ਸਪਨਾ ਦੁਕਾਨ ਤੋਂ ਦੁੱਧ ਦਾ ਪੈਕੇਟ ਲੈ ਕੇ ਘਰ ਪਰਤ ਰਹੀ ਸੀ ਤਾਂ ਮੀਂਹ ਤੇਜ਼ ਹੋ ਗਿਆ। ਆਪਣੇ ਆਪ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਸਪਨਾ ਇੱਕ ਦਰੱਖਤ ਹੇਠਾਂ ਖੜ੍ਹੀ ਹੋ ਗਈ। ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਆਖਰੀ ਅਤੇ ਸਭ ਤੋਂ ਵੱਡੀ ਗਲਤੀ ਸਾਬਤ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਸ਼ਿਵ ਸੈਨਾ ਆਗੂ ‘ਤੇ ਹੋਇਆ ਜਾਨਲੇਵਾ ਹਮਲਾ, ਹਸਪਤਾਲ ‘ਚ ਕਰਵਾਇਆ ਦਾਖ਼ਲ
ਦਰੱਖਤ ਦੇ ਸਾਹਮਣੇ ਡਿੱਗੀ ਬਿਜਲੀ
ਜਿੱਥੇ ਕਿ ਇਸ ਦਰੱਖਤ ਦੇ ਸਾਹਮਣੇ ਬਿਜਲੀ ਡਿੱਗ ਗਈ, ਜਿਸ ਕਾਰਨ ਸਪਨਾ ਦੀ ਮੌਤ ਹੋ ਗਈ। ਬਿਜਲੀ ਡਿੱਗਣ ਕਾਰਨ ਸਪਨਾ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਚੁੱਕਿਆ ਗਿਆ ਤਾਂ ਉਸ ਦੇ ਕੰਨ ਵਿੱਚੋਂ ਖੂਨ ਵਹਿ ਰਿਹਾ ਸੀ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਸਪਨਾ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਇਸ ਕਾਰਨ ਕੰਨਾਂ ‘ਚੋਂ ਖੂਨ ਆਉਣ ਲੱਗਾ। ਸਪਨਾ ਬੀਏ ਫਾਈਨਲ ਦੀ ਵਿਦਿਆਰਥਣ ਸੀ।