ਸਾਵਧਾਨ ! Online ਖਾਣੇ ਤੋਂ ਬਾਅਦ ਹੁਣ Amazon ਤੋਂ ਮੰਗਵਾਏ ਸਮਾਨ ‘ਚੋਂ ਨਿਕਲਿਆ ਸੱਪ
ਆਨਲਾਇਨ ਖਾਣੇ ਤੋਂ ਬਾਅਦ ਹੁਣ ਆਨਲਾਇਨ ਮੰਗਵਾਏ ਸਮਾਨ ‘ਚੋਂ ਸੱਪ ਨਿਕਲਣ ਦੀ ਖਬਰ ਸਾਹਮਣੇ ਆਈ ਹੈ।
ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਐਪ Amazon ਤੋਂ ਸਾਮਾਨ ਖਰੀਦਿਆ ਹੈ ਤਾਂ ਸਾਵਧਾਨ ਰਹੋ। ਖਾਸ ਕਰਕੇ ਪੈਕੇਟ ਖੋਲ੍ਹਦੇ ਸਮੇਂ, ਨਹੀਂ ਤਾਂ ਤੁਹਾਡੀ ਜਾਨ ਦਾਅ ‘ਤੇ ਲੱਗ ਸਕਦੀ ਹੈ। ਜੀ ਹਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਸਾਹ ਰੁਕ ਜਾਣਗੇ।
ਇਹ ਵੀ ਪੜ੍ਹੋ ਸਾਬਕਾ DSP ਨੇ ਕੀਤੀ ਖੁਦ.ਕੁਸ਼ੀ! || Punjab News
ਬੈਂਗਲੁਰੂ ਦੇ ਇਕ ਜੋੜੇ ਨੇ ਐਮਾਜ਼ਾਨ ਤੋਂ ਖਰੀਦਦਾਰੀ ਕੀਤੀ ਸੀ ਅਤੇ ਜਦੋਂ ਆਰਡਰ ਆਇਆ ਤਾਂ ਉਨ੍ਹਾਂ ਨੇ ਡੱਬਾ ਖੋਲ੍ਹਿਆ ਤਾਂ ਉਸ ਵਿੱਚੋਂ ਇੱਕ ਕੋਬਰਾ ਸੱਪ ਨਿਕਲਿਆ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਹਿਲਾਂ ਉਨ੍ਹਾਂ ਨੇ ਆਪਣੇ ਆਪ ‘ਤੇ ਕਾਬੂ ਪਾਇਆ, ਕਿਸੇ ਤਰ੍ਹਾਂ ਬਾਕਸ ਵਾਪਸ ਬੰਦ ਕਰ ਦਿੱਤਾ ਅਤੇ ਕੰਪਨੀ ਨੂੰ ਸ਼ਿਕਾਇਤ ਕੀਤੀ। ਕੰਪਨੀ ਨੂੰ ਜਿਵੇਂ ਹੀ ਮਾਮਲੇ ਦਾ ਪਤਾ ਲੱਗਾ ਅਤੇ ਵੀਡੀਓ ਦੇਖ ਕੇ ਹੈਰਾਨ ਰਹਿ ਗਏ। ਉਸ ਨੇ ਸ਼ਿਕਾਇਤ ਦਾ ਜਵਾਬ ਵੀ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬੈਂਗਲੁਰੂ ਦੇ ਸਰਜਾਪੁਰ ਰੋਡ ‘ਤੇ ਰਹਿਣ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਨੇ ਦੱਸਿਆ ਕਿ ਉਸ ਨੇ ਐਮਾਜ਼ਾਨ ਆਨਲਾਈਨ ਸ਼ਾਪਿੰਗ ਐਪ ਤੋਂ ਐਕਸਬਾਕਸ ਕੰਟਰੋਲਰ ਨੂੰ ਆਰਡਰ ਕੀਤਾ ਸੀ ਪਰ ਜਦੋਂ ਆਰਡਰ ਬਾਕਸ ਆਇਆ ਅਤੇ ਉਸ ਨੇ ਖੋਲ੍ਹਣਾ ਸ਼ੁਰੂ ਕੀਤਾ ਤਾਂ ਉਸ ਦੇ ਅੰਦਰੋਂ ਕੋਬਰਾ ਸੱਪ ਨਿਕਲਿਆ।
ਇਹ ਦੇਖ ਕੇ ਉਸ ਦੀ ਪਤਨੀ ਡਰ ਗਈ, ਕਿਉਂਕਿ ਸੱਪ ਪੈਕੇਜਿੰਗ ਟੇਪ ਨਾਲ ਚਿਪਕਿਆ ਹੋਇਆ ਸੀ, ਇਸ ਲਈ ਡੰਗ ਨਹੀਂ ਸਕਦਾ ਸੀ। ਗਨੀਮਤ ਰਹੀ ਕਿ ਫਰੋਡ ਹੋਣ ਦੇ ਅਲਰਟ ਕਾਰਨ ਉਹ ਆਰਡਰ ਬਾਕਸ ਨੂੰ ਖੋਲ੍ਹਣ ਵੇਲੇ ਇੱਕ ਵੀਡੀਓ ਬਣਾ ਰਹੇ ਸਨ, ਤਾਂ ਜੋ ਬਾਕਸ ਵਿੱਚੋਂ ਕੀ ਨਿਕਲਿਆ?