ਬਠਿੰਡਾ ਪੁਲਿਸ ਨੂੰ ਵੱਡੀ ਮਿਲੀ ਕਾਮਯਾਬੀ, ਸਿਵਲ ਹਸਪਤਾਲ ‘ਚੋਂ ਚੋਰੀ ਹੋਇਆ ਬੱਚਾ ਕੀਤਾ ਬਰਾਮਦ

0
29

ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਸਿਵਲ ਹਸਪਤਾਲ ‘ਚੋਂ ਮਾਂ-ਧੀ ਵੱਲੋਂ 4 ਦਿਨਾਂ ਦਾ ਨਵਜੰਮਿਆ ਬੱਚਾ ਚੋਰੀ ਕਰ ਲਿਆ ਗਿਆ ਸੀ। ਜਿਸਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਨੇ ਮਾਂ-ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਬਠਿੰਡਾ ਦੇ ਇੱਕ ਸਮਾਜ ਸੇਵੀ ਦੀ ਮਦਦ ਨਾਲ ਬੱਚੇ ਨੂੰ ਪਿੰਡ ਮਲੂਕਾ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।

ਹਾਲਾਂਕਿ ਬੱਚਾ ਜ਼ੁਕਾਮ ਤੋਂ ਪੀੜਤ ਹੈ ਪਰ ਹਾਲਤ ਖਤਰੇ ਤੋਂ ਬਾਹਰ ਹੈ। ਬੱਚਾ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਮੁਲਜ਼ਮ ਮਾਂ-ਧੀ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਹਨ। ਦੋਵਾਂ ਨੇ ਬੱਚੇ ਨੂੰ ਮਲੂਕਾ ਪਿੰਡ ਵਿੱਚ ਛੁਪਾ ਰੱਖਿਆ ਸੀ। ਐੱਸਐੱਸਪੀ ਬਠਿੰਡਾ ਕੁਝ ਸਮੇਂ ਬਾਅਦ ਇਸ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ।

ਦਰਅਸਲ ਸਿਵਲ ਹਸਪਤਾਲ ‘ਚੋਂ ਮੁਲਜ਼ਮਾਂ ਵੱਲੋਂ ਬੱਚੇ ਨੂੰ ਲੈ ਕੇ ਫਰਾਰ ਹੋਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਸੀਸੀਟੀਵੀ ‘ਚ ਕੈਦ ਉਨ੍ਹਾਂ ਦੀ ਫੋਟੋ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਕਿਸੇ ਵਿਅਕਤੀ ਨੇ ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੂੰ ਫੋਨ ਕਰਕੇ ਮਹਿਲਾ ਦੀ ਪਛਾਣ ਦੱਸੀ। ਦੱਸਿਆ ਗਿਆ ਕਿ ਮੁਲਜ਼ਮ ਔਰਤਾਂ ਮਾਂ-ਧੀ ਹਨ ਅਤੇ ਕੋਠਾ ਗੁਰੂ ਦੀਆਂ ਰਹਿਣ ਵਾਲੀਆਂ ਹਨ।

ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੂੰ ਜਾਣਕਾਰੀ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਦੋਸ਼ੀ ਔਰਤਾਂ ਅਪਰਾਧਿਕ ਕਿਸਮ ਦੀਆਂ ਹਨ। ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ‘ਤੇ ਇੱਕ ਬੱਚੀ ਨੂੰ ਨਹਿਰ ‘ਚ ਸੁੱਟਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਨਸ਼ੇ ਦੀ ਤਸਕਰੀ ਦਾ ਵੀ ਦੋਸ਼ ਹੈ। ਇਸ ਮਗਰੋਂ ਗੁਰਵਿੰਦਰ ਸ਼ਰਮਾ ਨੇ ਬਠਿੰਡਾ ਸ਼ਹਿਰੀ ਦੇ ਡੀਐਸਪੀ ਵਿਸ਼ਵਜੀਤ ਸਿੰਘ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਐਸਐਸਪੀ ਬਠਿੰਡਾ ਜੇ. ਐਲਨਚੇਲੀਅਨ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਸੀਆਈਏ ਸਟਾਫ਼ ਦੇ ਤਰਜਿੰਦਰ ਸਿੰਘ ਨੂੰ ਸੌਂਪੀ।

ਸੀਆਈਏ ਸਟਾਫ਼ ਨੇ ਪਹਿਲਾਂ ਮੁਲਜ਼ਮ ਔਰਤ ਦੇ ਪੁੱਤਰ ਨੂੰ ਫੜਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਂ ਅਤੇ ਭੈਣ ਨੇ ਬੱਚਾ ਚੋਰੀ ਕੀਤਾ ਹੈ। ਪੁੱਤਰ ਨੇ ਦੱਸਿਆ ਕਿ ਪਿੰਡ ਮਲੂਕਾ ਵਿੱਚ ਕਿਰਾਏ ’ਤੇ ਮਕਾਨ ਲੈ ਕੇ ਮੁਲਜ਼ਮਾਂ ਨੇ ਬੱਚੇ ਨੂੰ ਉਥੇ ਛੁਪਾ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉੱਥੇ ਛਾਪਾ ਮਾਰ ਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ।

LEAVE A REPLY

Please enter your comment!
Please enter your name here