ਜੂਨ ਮਹੀਨੇ ‘ਚ 10 ਦਿਨ ਬੈਂਕ ਰਹਿਣਗੇ ਬੰਦ
ਬੈਂਕਾਂ ਨਾਲ ਜੁੜੀ ਖਬਰ ਸਾਹਮਣੇ ਆਈ ਹੈ। 2024 ਜੂਨ ਮਹੀਨੇ ‘ਚ 10 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਵੱਖ-ਵੱਖ ਕਾਰਨਾਂ ਕਰਕੇ ਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਬੈਂਕ 3 ਦਿਨ ਕੰਮ ਨਹੀਂ ਕਰਨਗੇ। ਇਸ ਤੋਂ ਇਲਾਵਾ 5 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੋਵੇਗੀ।
ਬਕਰੀਦ/ਈਦ-ਉਲ-ਅਜ਼ਹਾ ਦੇ ਮੌਕੇ ‘ਤੇ 17 ਜੂਨ ਨੂੰ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ। 18 ਜੂਨ ਨੂੰ ਵੀ ਜੰਮੂ ਅਤੇ ਸ਼੍ਰੀਨਗਰ ‘ਚ ਬੈਂਕਾਂ ਦਾ ਕੰਮਕਾਜ ਨਹੀਂ ਹੋਵੇਗਾ। ਇੱਥੇ ਅਸੀਂ ਤੁਹਾਨੂੰ ਜੂਨ 2024 ਦੇ ਮਹੀਨੇ ਦੀਆਂ ਬੈਂਕ ਛੁੱਟੀਆਂ ਬਾਰੇ ਦੱਸ ਰਹੇ ਹਾਂ, ਤਾਂ ਜੋ ਤੁਸੀਂ ਆਪਣੀ ਸਹੂਲਤ ਅਨੁਸਾਰ ਬੈਂਕ ਦਾ ਕੰਮ ਪੂਰਾ ਕਰ ਸਕੋ।
ਔਨਲਾਈਨ ਬੈਂਕਿੰਗ
ਬੈਂਕ ਦੀਆਂ ਛੁੱਟੀਆਂ ਦੇ ਬਾਵਜੂਦ ਤੁਸੀਂ ਔਨਲਾਈਨ ਬੈਂਕਿੰਗ ਰਾਹੀਂ ਆਪਣਾ ਕੰਮ ਪੂਰਾ ਕਰ ਸਕੋਗੇ। ਬੈਂਕ ਛੁੱਟੀਆਂ ਦਾ ਇਨ੍ਹਾਂ ਸਹੂਲਤਾਂ ‘ਤੇ ਕੋਈ ਅਸਰ ਨਹੀਂ ਪਵੇਗਾ।