ਨਵੀਂ ਦਿੱਲੀ, 24 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਅਨਿਲ ਅੰਬਾਨੀ ਤੇ ਅਨਿਲ ਧੀਰੁਭਾਈ ਅੰਬਾਨੀ ਗਰੁੱਪ (ਏ. ਡੀ. ਏ. ਜੀ.) ਨੂੰ ਇਕ ਜਨਹਿੱਤ ਪਟੀਸ਼ਨ (ਪੀ. ਆਈ. ਐੱਲ.) ‘ਤੇ ਨਵੇਂ ਨੋਟਿਸ ਜਾਰੀ (Notice issued) ਕੀਤੇ ਹਨ ।
ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਦਾ ਨੋਟਿਸ
ਪਟੀਸ਼ਨ ‘ਚ ਬੈਂਕਿੰਗ ਤੇ ਕਾਰਪੋਰੇਟ ਧੋਖਾਦੇਹੀ ਮਾਮਲੇ (Banking and corporate fraud cases) ‘ਚ ਉਨ੍ਹਾਂ ਵਿਰੁੱਧ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਗਈ ਹੈ । ਸੁਪਰੀਮ ਕੋਰਟ ਨੇ ਸੀ. ਬੀ. ਆਈ. ਤੇ ਈ. ਡੀ. ਨੂੰ ਕਥਿਤ ਧੋਖਾਦੇਹੀ ਦੀ ਜਾਂਚ `ਤੇ 10 ਦਿਨਾਂ ਅੰਦਰ ਸੀਲਬੰਦ ਲਿਫਾਫੇ `ਚ ਸਟੇਟਸ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ ।
ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਨੋਟ ਕੀਤਾ ਕਿ ਪਟੀਸ਼ਨਰ ਤੇ ਸਾਬਕਾ ਕੇਂਦਰੀ ਸਕੱਤਰ ਈ. ਏ. ਐੱਸ. ਸ਼ਰਮਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ `ਚ ਅਨਿਲ ਅੰਬਾਨੀ (Anil Ambani) ਤੇ ਏ. ਡੀ. ਏ. ਜੀ. ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ।
Read More : ਅਨਿਲ ਅੰਬਾਨੀ ਦੇ ਬੇਟੇ ਅਨਮੋਲ ਨੂੰ ਹਾਈ ਕੋਰਟ ਤੋਂ ਝਟਕਾ









