ਬੰਗਲਾਦੇਸ਼ ਕ੍ਰਿਕਟ ਦੇ ਬੱਲੇਬਾਜ਼ ਮਹਿਮੂਦੁੱਲਾ ਨੇ ਟੀ-20 ਤੋਂ ਸੰਨਿਆਸ ਦਾ ਕੀਤਾ ਐਲਾਨ
ਸਾਲ 2024 ਬੰਗਲਾਦੇਸ਼ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੇ ਸੰਨਿਆਸ ਦਾ ਸਾਲ ਸਾਬਤ ਹੋ ਰਿਹਾ ਹੈ। ਸਾਬਕਾ ਕਪਤਾਨ ਸ਼ਾਕਿਬ ਅਲ ਹਸਨ ਤੋਂ ਬਾਅਦ ਹੁਣ ਬੱਲੇਬਾਜ਼ ਮਹਿਮੂਦੁੱਲਾ ਨੇ ਵੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਭਾਰਤ ਖਿਲਾਫ ਚੱਲ ਰਹੀ ਸੀਰੀਜ਼ ਦੇ ਆਖਰੀ ਮੈਚ ਨਾਲ ਸਭ ਤੋਂ ਛੋਟੇ ਫਾਰਮੈਟ ਨੂੰ ਅਲਵਿਦਾ ਕਹਿ ਦੇਵੇਗਾ। ਇਹ ਮੈਚ 12 ਅਕਤੂਬਰ ਨੂੰ ਹੈਦਰਾਬਾਦ ‘ਚ ਖੇਡਿਆ ਜਾਵੇਗਾ।
ਵਨਡੇ ਖੇਡਣਾ ਰੱਖੇਗਾ ਜਾਰੀ
38 ਸਾਲਾ ਮਹਿਮੂਦੁੱਲਾ 2021 ਵਿੱਚ ਟੈਸਟ ਫੋਰਮੈਟ ਤੋਂ ਸੰਨਿਆਸ ਲਿਆ ਸੀ,ਉਹ ਵਨਡੇ ਖੇਡਣਾ ਜਾਰੀ ਰੱਖੇਗਾ, ਪਿਛਲੇ ਸਾਲ ਭਾਰਤ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਟੀਮ ਦਾ ਸਭ ਤੋਂ ਵੱਧ ਸਕੋਰਰ ਰਿਹਾ। ਉਸ ਦਾ ਨਿਸ਼ਾਨਾ ਹੁਣ ਚੈਂਪੀਅਨਜ਼ ਟਰਾਫੀ ‘ਤੇ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਵੈਸਟਇੰਡੀਜ਼ ਖਿਲਾਫ 3 ਵਨਡੇ ਸੀਰੀਜ਼ ਵੀ ਖੇਡੇਗੀ।
ਮਹਿਮੂਦੁੱਲਾ ਨੇ ਕਿਹਾ-
ਮਹਿਮੂਦੁੱਲਾ ਨੇ ਕਿਹਾ, ‘ਮੈਂ ਪਹਿਲਾਂ ਹੀ ਸੰਨਿਆਸ ਬਾਰੇ ਸੋਚਿਆ ਸੀ। ਭਾਰਤ ਆਉਣ ਤੋਂ ਪਹਿਲਾਂ ਵੀ ਮੈਂ ਇਸ ਬਾਰੇ ਕਪਤਾਨ ਅਤੇ ਕੋਚ ਨਾਲ ਗੱਲ ਕੀਤੀ ਸੀ। ਦੋਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਬੀਸੀਬੀ ਪ੍ਰਧਾਨ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਹੈ ਕਿ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ, ਮੈਂ ਹੁਣ ਪੂਰੀ ਤਰ੍ਹਾਂ ਵਨਡੇ ‘ਤੇ ਧਿਆਨ ਦੇਵਾਂਗਾ।