ਬੰਗਲਾਦੇਸ਼ ਨੇ T-20 World Cup ਲਈ ਆਪਣੀ ਟੀਮ ਦਾ ਕੀਤਾ ਐਲਾਨ || Latest News
T-20 World Cup ਲਈ ਟੀਮਾਂ ਵੱਲੋਂ ਤਿਆਰੀਆਂ ਜ਼ੋਰਾ -ਸ਼ੋਰਾਂ ਤੇ ਹਨ ਅਤੇ ਇਸਦੇ ਚੱਲਦਿਆਂ ਲਗਾਤਾਰ ਟੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਬੰਗਲਾਦੇਸ਼ ਨੇ ਮੰਗਲਵਾਰ 14 ਮਈ ਨੂੰ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ । ਟੀਮ ਦੀ ਕਮਾਨ ਨਜ਼ਮੁਲ ਹੁਸੈਨ ਸ਼ਾਂਤੋ ਦੇ ਹੱਥਾਂ ‘ਚ ਹੋਵੇਗੀ ਜਦਕਿ ਜ਼ਖਮੀ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੂੰ ਉਪ ਕਪਤਾਨ ਬਣਾਇਆ ਗਿਆ ਹੈ । ਇਸ ਦੇ ਨਾਲ 2007 ‘ਚ ਪਹਿਲਾ ਟੀ-20 ਵਿਸ਼ਵ ਕੱਪ ਖੇਡਣ ਵਾਲੇ ਅਨੁਭਵੀ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਜਾਣੇ-ਪਛਾਣੇ ਅਤੇ ਤਜ਼ਰਬੇਕਾਰ ਚਿਹਰਿਆਂ ਨੂੰ ਮਿਲੀ ਜਗ੍ਹਾ
ਅਮਰੀਕਾ ਅਤੇ ਵੈਸਟਇੰਡੀਜ਼ ‘ਚ ਅਗਲੇ ਮਹੀਨੇ ਹੋਣ ਵਾਲੇ T-20 World Cup ਲਈ ਗੇਂਦਬਾਜ਼ ਤਸਕੀਨ ਅਹਿਮਦ ਨੂੰ ਮਾਸਪੇਸ਼ੀ ਦੇ ਖਿਚਾਅ ਤੋਂ ਪੂਰੀ ਤਰ੍ਹਾਂ ਠੀਕ ਨਾ ਹੋਣ ਦੇ ਬਾਵਜੂਦ ਵੀ ਬੰਗਲਾਦੇਸ਼ ਦੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ । ਉਨ੍ਹਾਂ ਨੂੰ ਉਪ ਕਪਤਾਨ ਵੀ ਬਣਾਇਆ ਗਿਆ ਹੈ। ਦੱਸ ਦਈਏ ਕਿ ਤਸਕੀਨ ਨੂੰ ਪਿਛਲੇ ਹਫਤੇ ਜ਼ਿੰਬਾਬਵੇ ਖਿਲਾਫ ਪੰਜਵੇਂ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਸੱਟ ਲੱਗ ਗਈ ਸੀ।
15 ਮੈਂਬਰੀ ਟੀਮ ‘ਚ ਸਾਰੇ ਜਾਣੇ-ਪਛਾਣੇ ਅਤੇ ਤਜ਼ਰਬੇਕਾਰ ਚਿਹਰਿਆਂ ਨੂੰ ਜਗ੍ਹਾ ਮਿਲੀ ਹੈ। ਟੀਮ ਦੀ ਅਗਵਾਈ ਨਜ਼ਮੁਲ ਹੁਸੈਨ ਸ਼ਾਂਤੋ ਕਰਨਗੇ। ਇਸ ਤੋਂ ਇਲਾਵਾ ਆਪਣੀ ਹਾਲੀਆ ਖਰਾਬ ਫਾਰਮ ਦੇ ਬਾਵਜੂਦ ਸਲਾਮੀ ਬੱਲੇਬਾਜ਼ ਲਿਟਨ ਦਾਸ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਟੀਮ ਇਸ ਪ੍ਰਕਾਰ ਹੈ:
ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤਸਕੀਨ ਅਹਿਮਦ, ਲਿਟਨ ਦਾਸ, ਸੌਮਿਆ ਸਰਕਾਰ, ਤਨਜੀਦ ਹਸਨ, ਸ਼ਾਕਿਬ ਅਲ ਹਸਨ, ਤੌਹੀਦ ਹਿਰਦੇ, ਮਹਿਮੂਦੁੱਲਾ, ਜ਼ਾਕਿਰ ਅਲੀ, ਤਨਵੀਰ ਇਸਲਾਮ, ਮੇਹਦੀ ਹਸਨ, ਰਿਸ਼ਾਦ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ ਅਤੇ ਤਨਜ਼ੀਮ ਹਸਨ।