ਫਲਾਈਟ ‘ਚ ਪਾਵਰ ਬੈਂਕ ਦੀ ਵਰਤੋਂ ‘ਤੇ ਲੱਗੀ ਪਾਬੰਦੀ

0
46
power banks in flights

ਨਵੀਂ ਦਿੱਲੀ, 5 ਜਨਵਰੀ 2026 : ਹਵਾਈ ਯਾਤਰਾ (Air travel) ਦੌਰਾਨ ਪਾਵਰ ਬੈਂਕ ਦੀ ਵਰਤੋਂ ਕਰਨ ‘ਤੇ ਹੁਣ ਪਾਬੰਦੀ (Ban) ਲਗਾ ਦਿੱਤੀ ਗਈ ਹੈ । ਇਹ ਧਿਆਨ ਦੇਣ ਯੋਗ ਹੈ ਕਿ ਅਕਤੂਬਰ ਵਿਚ ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ ਦੀ ਫਲਾਈਟ ਵਿਚ ਇਕ ਯਾਤਰੀ ਦੇ ਪਾਵਰ ਬੈਂਕ ਵਿਚ ਅੱਗ ਲੱਗ ਗਈ ਸੀ । ਇਸ ਲਈ ਡੀ. ਜੀ. ਸੀ. ਏ. ਨੇ ਹੁਣ ਸਖਤ ਕਦਮ ਚੁੱਕੇ ਹਨ ।

ਪਾਵਰ ਬੈਂਕ ਲਿਜਾਏ ਜਾ ਸਕਣਗੇ ਹੈਂਡ ਬੈਗੇਜ ਵਿਚ ਹੀ ਨਾਲ

ਨਵੇਂ ਨਿਯਮ ਦੇ ਅਨੁਸਾਰ ਫਲਾਈਟ ਦੌਰਾਨ ਤੁਸੀਂ ਪਾਵਰ ਬੈਂਕ (Power bank) ਨੂੰ ਜਹਾਜ਼ ਦੀ ਸੀਟ ਵਿਚ ਲੱਗੇ ਪਾਵਰ ਸਾਕਟ ਨਾਲ ਨਹੀਂ ਜੋੜ ਸਕਦੇ । ਇਸਦੇ ਇਲਾਵਾ ਪਾਵਰ ਬੈਂਕ ਹੈਂਡ ਬੈਗੇਜ ਵਿਚ ਹੀ ਨਾਲ ਲਿਜਾਏ ਜਾ ਸਕਣਗੇ । ਚੈੱਕ-ਇਨ ਬੈਗੇਜ ਵਿਚ ਇਨ੍ਹਾਂ ਨੂੰ ਰੱਖਣਾ ਮਨਾ ਹੈ । ਇਸ ਦੇ ਇਲਾਵਾ ਹਵਾਈ, ਯਾਤਰਾ ਵਿਚ ਆਪਣੇ ਨਾਲ ਸਿਰਫ 100 ਵਾਟ-ਆਵਰ ਤੋਂ ਘੱਟ ਸਮਰੱਥਾ ਵਾਲੇ ਪਾਵਰ ਬੈਂਕ ਦੇ ਨਾਲ ਹੀ ਯਾਤਰਾ ਕੀਤੀ ਜਾ ਸਕੇਗੀ ।

ਭਾਵ ਤੁਸੀਂ 27,000 ਐੱਮ. ਏ. ਐੱਚ. ਤੋਂ ਵੱਡੇ ਪਾਵਰ ਬੈਂਕ ਨਾਲ ਲੈ ਕੇ ਫਲਾਈਟ ਵਿਚ ਨਹੀਂ ਜਾ ਸਕਦੇ । ਇਸ ਦੇ ਨਾਲ ਹੀ ਏਅਰਲਾਈਨਜ਼ ਹੁਣ ਤੋਂ ਫਲਾਈਟ ਵਿਚ ਐਲਾਨ ਕਰਨਗੀਆਂ ਕਿ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ (Electronic device) ਨਾਲ ਗਰਮੀ, ਧੂੰਆਂ ਜਾਂ ਅਜੀਬ ਬਦਬੂ ਆਉਣ ‘ਤੇ ਕੈਬਿਨ ਕਰੂ ਨੂੰ ਸੂਚਿਤ ਕਰਨ ।

Read More : ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

LEAVE A REPLY

Please enter your comment!
Please enter your name here