ਬੀ. ਕੇ. ਯੂ. (ਉਗਰਾਹਾਂ) ਕੀਤਾ ਬਠਿੰਡਾ ਡੀ. ਸੀ. ਦਫ਼ਤਰ ਦਾ ਘੇਰਾਓ

0
27
Kisan protest

ਬਠਿੰਡਾ, 6 ਫਰਵਰੀ 2026 : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Bharti Kisan Union (Ugrahan)) ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੇ ਚਲਦਿਆਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਦਾ ਘੇਰਾਓ (Siege) ਕੀਤਾ ਗਿਆ ।

ਕੀ ਆਖਿਆ ਕਿਸਾਨ ਆਗੂਆਂ ਨੇ

ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਕੀਤੇ ਜਾ ਰਹੇ ਸੂਬਾ ਪੱਧਰੀ ਘੇਰਾਓ ਦੇ ਚਲਦਿਆਂ ਜੋ ਅੱਜ ਬਠਿੰਡਾ ਡੀ. ਸੀ. ਦਫ਼ਤਰ (Bathinda D. C. Office) ਦਾ ਕਿਸਾਨਾਂ ਨੇ ਘੇਰਾਓ ਕੀਤਾ ਹੈ ਦੇ ਚਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਇਸ ਘੇਰਾਓ ਨੂੰ ਲੈ ਕੇ ਪੁਲਸ ਵਲੋਂ ਜਿਥੇ ਦਫ਼ਤਰ ਦੇ ਆਲੇ-ਦੁਆਲੇ ਨਾਕਾਬੰਦੀ ਕੀਤੀ ਹੋਈ ਹੈ, ਉਥੇ ਕਿਸਾਨ ਆਗੂਆਂ ਦੇ ਘਰਾਂ ਤੇ ਰਾਤ ਵੇਲੇ ਛਾਪੇਮਾਰੀ ਵੀ ਕੀਤੀ ਗਈ ਤੇ ਕੁੱਝ ਨੂੰ ਤਾਂ ਹਿਰਾਸਤ ਵਿਚ ਵੀ ਲਿਆ ਗਿਆ । ਕਿਸਾਨ ਆਗੂਆਂ (Farmer leaders) ਨੇ ਸਪੱਸ਼ਟ ਆਖਿਆ ਕਿ ਉਪਰੋਕਤ ਸਭ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਦਿੱਤੀ ਕਾਲ ਮੁਤਾਬਕ ਧਰਨਾ ਜ਼ਰੂਰ ਲਗਾਇਆ ਜਾਵੇਗਾ ।

ਕੀ ਆਖਿਆ ਡੀ. ਆਈ. ਜੀ. ਬਠਿੰਡਾ ਨੇ

ਕਿਸਾਨਾਂ ਵਲੋਂ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ (State-level protests) ਦੇ ਚਲਦਿਆਂ ਜੋ ਪੁਲਸ ਵਲੋਂ ਨਾਕਾਬੰਦੀ ਕੀਤੀ ਗਈ ਹੈ ਸਬੰਧੀ ਗੱਲਬਾਤ ਕਰਦਿਆਂ ਡੀ. ਆਈ. ਜੀ. ਬਠਿੰਡਾ ਹਰਜੀਤ ਸਿੰਘ ਨੇ ਆਖਿਆ ਕਿ ਲੋਕਾਂ ਨੂੰ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ ਦੇ ਚਲਦਿਆਂ ਹੋਇਆਂ ਹੀ ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ।

ਉਨ੍ਹਾਂ ਦੱਸਿਆ ਕਿ ਕੁੱਝ ਸਾਲ ਪਹਿਲਾਂ ਕਿਸਾਨਾਂ ਵਲੋਂ ਪੁਲਸ ਅਧਿਕਾਰੀ ਤੇ ਹਮਲਾ ਵੀ ਕਰ ਦਿੱਤਾ ਗਿਆ ਸੀ, ਜਿਸ ਦਾ ਮਾਮਲਾ ਵੀ ਹਾਲੇ ਚੱਲ ਰਿਹਾ ਹੈ ਪਰ ਜੋ ਅੱਜ ਡੀ. ਸੀ. ਦਫ਼ਤਰ ਦਾ ਜੋ ਕਿਸਾਨਾ ਨੂੰ ਛੁੱਡਵਾਉਣ ਲਈ ਜੋ ਧਰਨਾ ਲਗਾਇਆ ਜਾਣਾ ਹੈ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ । ਕਿਉਂਕਿ ਪੁਲਸ ਦੇ ਸਮੁੱਚੇ ਪ੍ਰਬੰਧ ਮੁਕੰਮਲ ਹਨ ।

Read More : ਰੇਲਵੇ ਟੈ੍ਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਹਟਾਇਆ

LEAVE A REPLY

Please enter your comment!
Please enter your name here