ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦਾ ਵੱਡਾ ਝਟਕਾ, ਨਵੀਂਆਂ ਹਿਦਾਇਤਾਂ ਕੀਤੀਆਂ ਜਾਰੀ || International News

0
116
Australia's big blow to Indian students, new instructions issued

ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦਾ ਵੱਡਾ ਝਟਕਾ, ਨਵੀਂਆਂ ਹਿਦਾਇਤਾਂ ਕੀਤੀਆਂ ਜਾਰੀ

ਆਸਟ੍ਰੇਲੀਆ ਦੀ ਸਰਕਾਰ ਨੇ ਹੁਣ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਕਾਬੂ ਕਰਨ ਦੀ ਤਿਆਰੀ ਕਰ ਲਈ ਹੈ। ਜਿਸਦੇ ਚੱਲਦਿਆਂ ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ | ਆਸਟ੍ਰੇਲੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਦੀ ਗਿਣਤੀ 270,000 ਤੱਕ ਸੀਮਤ ਕਰ ਦੇਵੇਗਾ, ਕਿਉਂਕਿ ਰਿਕਾਰਡ ਮਾਈਗ੍ਰੇਸ਼ਨ ਕਾਰਨ ਜਾਇਦਾਦ ਦੀਆਂ ਕੀਮਤਾਂ ਵਧੀਆਂ ਹਨ।

ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 10% ਵੱਧ ਅੰਤਰਰਾਸ਼ਟਰੀ ਵਿਦਿਆਰਥੀ

ਸਿੱਖਿਆ ਮੰਤਰੀ ਜੇਸਨ ਕਲੇਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅੱਜ ਸਾਡੀਆਂ ਯੂਨੀਵਰਸਿਟੀਆਂ ਵਿੱਚ ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 10% ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ ਅਤੇ ਪ੍ਰਾਈਵੇਟ ਵੋਕੇਸ਼ਨਲ ਅਤੇ ਸਿਖਲਾਈ ਪ੍ਰਦਾਤਾਵਾਂ ਵਿੱਚ ਲਗਭਗ 50% ਵੱਧ ਹਨ, ਇਸ ਲਈ ਇਸ ‘ਤੇ ਸਖਤ ਕਾਰਵਾਈ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪ੍ਰਵਾਸ ‘ਚ ਵਾਧੇ ਨੂੰ ਰੋਕਣ ਲਈ ਪਿਛਲੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਜ਼ਿਆਦਾ ਕਰ ਦਿੱਤੀ ਸੀ।

ਵਪਾਰਕ ਸੰਸਥਾਵਾਂ ਵਿੱਚ ਲਗਭਗ 95,000 ਨਵੇਂ ਲੋਕਾਂ ਦੀ ਲਿਮਟ

ਸਿੱਖਿਆ ਮੰਤਰੀ ਜੇਸਨ ਕਲੇਅਰ ਨੇ 2025 ਵਿੱਚ ਜਨਤਕ ਯੂਨੀਵਰਸਿਟੀਆਂ ਵਿੱਚ ਲਗਭਗ 145,000 ਨਵੇਂ ਵਿਦਿਆਰਥੀਆਂ ਅਤੇ ਵਪਾਰਕ ਸੰਸਥਾਵਾਂ ਵਿੱਚ ਲਗਭਗ 95,000 ਨਵੇਂ ਲੋਕਾਂ ਦੀ ਲਿਮਟ ਹੋਵੇਗੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦੇ ਤਹਿਤ ਸ਼ੁਰੂਆਤੀ ਸੰਖਿਆ ਪ੍ਰੀ-ਕੋਰੋਨਾ ਪੱਧਰ ਤੋਂ ਲਗਭਗ 7,000 ਘੱਟ ਅਤੇ ਪਿਛਲੇ ਸਾਲ ਨਾਲੋਂ ਲਗਭਗ 53,000 ਘੱਟ ਹੋਵੇਗੀ। ਇਸ ਤੋਂ ਅੱਗੇ ਸਿੱਖਿਆ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਦਾਖਲਾ ਸੰਖਿਆ 145,000 ਜਾਂ 2023 ਦੇ ਪੱਧਰ ਤੱਕ ਘਟਾ ਦਿੱਤਾ ਜਾਵੇਗਾ। 2025 ਵਿੱਚ 30,000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੇ ਯੋਗ ਹੋਣਗੇ, ਜਦੋਂ ਕਿ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਪ੍ਰਦਾਤਾਵਾਂ ਦੀ ਗਿਣਤੀ ਸਿਰਫ 95,000 ਤੱਕ ਸੀਮਿਤ ਹੋਵੇਗੀ।

ਇਹ ਵੀ ਪੜ੍ਹੋ : ਨਿਰਮਲ ਭੰਗੂ ਦੀ ਧੀ ਬਰਿੰਦਰ ਕੌਰ ਨੇ ਕੀਤਾ ਵੱਡਾ ਐਲਾਨ,ਪਰਲਜ਼ ਗਰੁੱਪ ‘ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ

ਪ੍ਰਾਪਰਟੀ ਮਾਰਕੀਟ ਦੀ ਮੰਗ ਵਧੇਰੇ ਹੁੰਦੀ ਜਾ ਰਹੀ

ਧਿਆਨਯੋਗ ਹੈ ਕਿ ਆਸਟ੍ਰੇਲੀਆ ਨੇ ਸਾਲ 2022 ਵਿੱਚ ਆਪਣੀ ਸਲਾਨਾ ਕੋਵਿਡ-19 ਮਾਈਗ੍ਰੇਸ਼ਨ ਸੀਮਾ ਨੂੰ ਵਧਾ ਦਿੱਤਾ ਸੀ ਤਾਂ ਜੋ ਕੰਪਨੀਆਂ ਨੂੰ ਸਟਾਫ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕੇ। ਕਿਉਂਕਿ ਕੋਵਿਡ-19 ਮਹਾਂਮਾਰੀ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ 2 ਸਾਲਾਂ ਤੱਕ ਬਾਹਰ ਰੱਖਿਆ ਸੀ । ਭਾਰਤ, ਚੀਨ ਅਤੇ ਫਿਲੀਪੀਨਜ਼ ਦੇ ਵਿਦਿਆਰਥੀਆਂ ਦੁਆਰਾ ਰਿਕਾਰਡ ਪ੍ਰਵਾਸ ਨੇ ਕਰਮਚਾਰੀਆਂ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਪ੍ਰਾਪਰਟੀ ਮਾਰਕੀਟ ਦੀ ਮੰਗ ਵਧੇਰੇ ਹੁੰਦੀ ਜਾ ਰਹੀ ਹੈ। 30 ਸਤੰਬਰ, 2023 ਨੂੰ ਖਤਮ ਹੋਏ ਸਾਲ ਵਿੱਚ ਇਮੀਗ੍ਰੇਸ਼ਨ ਇੱਕ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ, ਜੂਨ 2023 ਨੂੰ ਖਤਮ ਹੋਏ ਸਾਲ ਵਿੱਚ 518,000 ਲੋਕਾਂ ਤੋਂ 60% ਵੱਧ ਕੇ ਰਿਕਾਰਡ 548,800 ਲੋਕਾਂ ਤੱਕ ਪਹੁੰਚ ਗਿਆ।

 

 

 

 

 

 

LEAVE A REPLY

Please enter your comment!
Please enter your name here