ਰਵਿੰਦਰ ਜਡੇਜਾ ‘ਤੇ ਕਿਸ ਗੱਲ ਨੂੰ ਲੈ ਕੇ ਭੜਕਿਆ ਆਸਟ੍ਰੇਲਿਆਈ ਮੀਡੀਆ ? ਵਧਿਆ ਵਿਵਾਦ
ਆਸਟ੍ਰੇਲਿਆਈ ਮੀਡੀਆ ਨੇ ਇੱਕ ਵਾਰ ਫ਼ਿਰ ਤੋਂ ਵਿਵਾਦ ਖੜ੍ਹਾ ਕਰ ਦਿੱਤਾ ਹੈ | ਇਸ ਵਾਰ ਇਹ ਮਾਮਲਾ ਰਵਿੰਦਰ ਜਡੇਜਾ ਦੀ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਹੋਇਆ ਹੈ। ਆਸਟ੍ਰੇਲੀਆਈ ਮੀਡੀਆ ਨੇ ਜਡੇਜਾ ਨੂੰ ਅੰਗਰੇਜ਼ੀ ‘ਚ ਸਵਾਲ ਪੁੱਛਣ ਨੂੰ ਲੈ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਇਕ ਆਸਟ੍ਰੇਲਿਆਈ ਰਿਪੋਰਟਰ ਨੇ ਇਸ ਮਾਮਲੇ ਨੂੰ ਲੈ ਕੇ ਟੀਮ ਇੰਡੀਆ ਦੇ ਮੀਡੀਆ ਮੈਨੇਜਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਅੰਗਰੇਜ਼ੀ ‘ਚ ਸਵਾਲ ਪੁੱਛਣ ਲਈ ਕਿਹਾ, ਪਰ ਮੀਡੀਆ ਮੈਨੇਜਰ ਨੇ ਸਮੇਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਆਪਣੀ ਗੱਲਬਾਤ ਖਤਮ ਕਰ ਦਿੱਤੀ। ਹੁਣ ਆਸਟ੍ਰੇਲਿਆਈ ਮੀਡੀਆ ਇਸ ਨੂੰ ਲੈ ਕੇ ਗੁੱਸੇ ‘ਚ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਿਹਾ ਵਿਵਾਦ
ਐਡੀਲੇਡ ਟੈਸਟ ਮੈਚ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਵਾਦ ਚੱਲ ਰਿਹਾ ਹੈ। ਉਸ ਮੈਚ ‘ਚ ਟ੍ਰੈਵਿਸ ਹੈੱਡ ਤੇ ਮੁਹੰਮਦ ਸਿਰਾਜ ਵਿਚਾਲੇ ਝਗੜਾ ਹੋਇਆ ਸੀ, ਜਿਸ ‘ਚ ਆਸਟ੍ਰੇਲfਆਈ ਮੀਡੀਆ ਨੇ ਸਿਰਾਜ ਨੂੰ ਖਲਨਾਇਕ ਦੇ ਰੂਪ ‘ਚ ਪੇਸ਼ ਕੀਤਾ ਸੀ। ਆਸਟ੍ਰੇਲਿਆਈ ਦਰਸ਼ਕਾਂ ਨੇ ਪਹਿਲਾਂ ਐਡੀਲੇਡ ਤੇ ਫਿਰ ਗਾਬਾ ‘ਚ ਸਿਰਾਜ ਦੀ ਤਾਰੀਫ ਕੀਤੀ। ਬ੍ਰਿਸਬੇਨ ਤੋਂ ਇਹ ਮਾਮਲਾ ਮੈਲਬੌਰਨ ਤਕ ਪਹੁੰਚ ਗਿਆ ਅਤੇ ਇੱਥੇ ਵੀ ਆਸਟ੍ਰੇਲੀਆਈ ਮੀਡੀਆ ਨੇ ਖਲਬਲੀ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ਾਹਰੁਖ ਖਾਨ ਨੇ ਹਨੀ ਸਿੰਘ ਨੂੰ ਮਾਰਿਆ ਥੱਪੜ ! 9 ਸਾਲ ਬਾਅਦ ਸੱਚ ਆਇਆ ਸਾਹਮਣੇ
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੇ ਮੈਲਬੋਰਨ ਪਹੁੰਚਣ ‘ਤੇ ਆਸਟ੍ਰੇਲਿਆਈ ਮੀਡੀਆ ਨਾਲ ਬਹਿਸ ਹੋ ਗਈ ਸੀ । ਵਿਰਾਟ ਨੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨੂੰ ਲੈ ਕੇ ਆਸਟ੍ਰੇਲਿਆਈ ਮੀਡੀਆ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਇਸ ਗੱਲ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਤੇ ਹੁਣ ਫਿਰ ਇਕ ਹੋਰ ਵਿਵਾਦ ਹੋ ਗਿਆ ਹੈ।