ਆਸਟ੍ਰੇਲੀਆ : ਕੈਨਬਰਾ ਹਵਾਈ ਅੱਡੇ ‘ਤੇ ਹੋਈ ਗੋਲੀਬਾਰੀ, ਕਈ ਉਡਾਣਾਂ ਰੱਦ

0
1817

ਆਸਟ੍ਰੇਲੀਆ ਦੇ ਕੈਨਬਰਾ ਵਿਚ ਹਵਾਈ ਅੱਡੇ ‘ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰਾਂ ਮੁਤਾਬਕ ਗੋਲੀਬਾਰੀ ਦੇ ਬਾਅਦ ਟਰਮੀਨਲ ਦੇ ਕੁਝ ਹਿੱਸਿਆਂ ਨੂੰ ਬੰਦ ਕਰ ਦਿੱਤਾ ਗਿਆ। ਜਦਕਿ ਘਟਨਾ ਦੇ ਬਾਅਦ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ। ਪੁਲਿਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਵਾਰਦਾਤ ਨੂੰ ਦੋਸ਼ੀ ਨੇ ਇਕੱਲੇ ਹੀ ਅੰਜਾਮ ਦਿੱਤਾ। ਹਾਲਾਂਕਿ ਇਸ ਹਮਲੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਪੁਲਿਸ ਨੇ ਦੋਸ਼ੀ ਕੋਲੋਂ  ਇੱਕ ਗੰਨ ਵੀ ਬਰਾਮਦ ਵੀ ਕੀਤੀ ਹੈ। ਇਸ ਦੇ ਨਾਲ ਹੀ ਘਟਨਾ ਦੇ ਸੀਸੀਟੀਵੀ ਫੁਟੇਜ ਦੇਖੇ ਜਾ ਰਹੇ ਹਨ। ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਏਸੀਟੀ ਪੁਲਸ ਨੇ ਕਿਹਾ ਕਿ ਮੁੱਖ ਟਰਮੀਨਲ ਵਾਲੀ ਬਿਲਡਿੰਗ ਵਿਚ ਕਰੀਬ ਡੇਢ ਵਜੇ ਗੋਲੀਆਂ ਦੀ ਆਵਾਜ਼ ਸੁਣੀ ਗਈ। ਗੋਲੀਬਾਰੀ ਦੇ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ।

ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਪਰ ਚੰਗੀ ਗੱਲ ਇਹ ਰਹੀ ਕਿ ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਟਰਮੀਨਲ ਨੂੰ ਖਾਲੀ ਕਰਾ ਲਿਆ ਗਿਆ ਹੈ। ਸਥਿਤੀ ਕੰਟਰੋਲ ਵਿਚ ਹੈ। ਲੋਕਾਂ ਨੂੰ ਇਸ ਸਮੇਂ ਹਵਾਈ ਅੱਡੇ ‘ਤੇ ਨਾ ਆਉਣ ਲਈ ਕਿਹਾ ਗਿਆ ਹੈ।

LEAVE A REPLY

Please enter your comment!
Please enter your name here