ਏਸ਼ੀਆ ਕੱਪ 2022 ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਦਾ ਦੂਜਾ ਮੈਚ ਅੱਜ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਦਰਮਿਆਨ 28 ਅਗਸਤ ਨੂੰ ਇਸ ਟੂਰਨਾਮੈਂਟ ਦੇ ਗਰੁੱਪ ਗੇੜ ਵਿਚ ਮੈਚ ਖੇਡਿਆ ਗਿਆ ਸੀ ਜਿੱਥੇ ਟੀਮ ਇੰਡੀਆ ਨੇ ਧੁਰ ਵਿਰੋਧੀ ਟੀਮ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ।
ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਸੁਪਰ -4 ਗੇੜ ਵਿਚ ਮੁਕਾਬਲਾ ਹੋਵੇਗਾ। ਭਾਰਤੀ ਟੀਮ ਨੇ ਖ਼ਿਤਾਬ ਦਾ ਬਚਾਅ ਕਰਦੇ ਹੋਏ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ। ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਹਾਂਗਕਾਂਗ ਨੂੰ ਵੀ ਹਰਾਇਆ ਤੇ ਗਰੁੱਪ-ਏ ਵਿਚ ਸਿਖਰ ‘ਤੇ ਰਹਿੰਦੇ ਹੋਏ ਸੁਪਰ-4 ਗੇੜ ਲਈ ਕੁਆਲੀਫਾਈ ਕੀਤਾ ਸੀ। ਦੂਜੇ ਪਾਸੇ ਪਾਕਿਸਤਾਨ ਨੇ ਵੀ ਭਾਰਤ ਹੱਥੋਂ ਮਿਲੀ ਹਾਰ ਤੋਂ ਬਾਅਦ ਹਾਂਗਕਾਂਗ ਖ਼ਿਲਾਫ਼ ਬਿਹਤਰੀਨ ਵਾਪਸੀ ਕੀਤੀ ਤੇ 155 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਹੈੱਡ ਟੂ ਹੈੱਡ
ਏਸ਼ੀਆ ਕੱਪ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੁਣ ਤਕ ਕੁਲ 10 ਮੈਚ ਖੇਡੇ ਗਏ ਹਨ। ਜਿਨ੍ਹਾਂ ‘ਚੋਂ ਭਾਰਤ ਕੁਲ 8 ਵਾਰ ਜਿੱਤਿਆ ਜਦਕਿ ਪਾਕਿਸਤਾਨ ਨੇ 2 ਵਾਰ ਜਿੱਤ ਹਾਸਲ ਕੀਤੀ ਹੈ।
ਦੋਵੇਂ ਦੇਸ਼ਾਂ ਦੀਆਂ ਸੰਭਾਵਿਤ ਪਲੇਇੰਗ ਇਲੈਵਨ
ਭਾਰਤ – ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਆਰ. ਅਸ਼ਵਿਨ, ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ।
ਪਾਕਿਸਤਾਨ- ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਸ਼ਾਦਾਬ ਖਾਨ, ਆਸਿਫ ਅਲੀ, ਮੁਹੰਮਦ ਨਵਾਜ਼, ਹਸਨ ਅਲੀ, ਹਰਿਸ ਰਊਫ ਅਤੇ ਨਸੀਮ ਸ਼ਾਹ।