ASI ਤੋਂ ਰਿਸ਼ਵਤ ਮੰਗਣ ਵਾਲੇ AAP ਆਗੂ ਨੂੰ ਪਾਰਟੀ ‘ਚੋਂ ਕੀਤਾ ਬਾਹਰ, MLA ਨੇ ਲਿਆ ਸਖ਼ਤ ਐਕਸ਼ਨ

0
19389

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਨੇ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਦੇ ਬਦਲੇ 15 ਹਜ਼ਾਰ ਦੀ ਰਿਸ਼ਵਤ ਮੰਗੀ। ਇਸ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਗਈ। ਜਿਸ ਤੋਂ ਬਾਅਦ ਆਗੂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ। ਮਾਮਲਾ ਬਠਿੰਡਾ ਜ਼ਿਲ੍ਹੇ ਦਾ ਹੈ। ਹਾਲਾਂਕਿ ਇਸ ਸਬੰਧੀ ਪਾਰਟੀ ਵੱਲੋਂ ਦੋਸ਼ੀ ਆਗੂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

ਕਾਲ ਰਿਕਾਰਡਿੰਗ ਵਿੱਚ ਆਮ ਆਦਮੀ ਪਾਰਟੀ ਬਠਿੰਡਾ ਦੇ ਗੋਨਿਆਣਾ ਹਲਕੇ ਦੇ ਐਸਸੀ ਵਿੰਗ ਦੇ ਕੋ-ਬਲਾਕ ਇੰਚਾਰਜ ਗੁਰਪ੍ਰੀਤ ਸਿੰਘ ਕਿਸੇ ਨਾਲ ਗੱਲ ਕਰ ਰਹੇ ਹਨ। ਸਾਹਮਣੇ ਵਾਲਾ ਵਿਅਕਤੀ ਕਹਿੰਦਾ ਹੈ ਕਿ ਏਐਸਆਈ ਕਹਿ ਰਿਹਾ ਹੈ ਕਿ ਉਸ ਕੋਲ ਪਹਿਲਾਂ ਦੇਣ ਲਈ ਕੁਝ ਨਹੀਂ ਹੈ, ਬਾਅਦ ‘ਚ ਜਿਵੇਂ ਮਰਜ਼ੀ ਕਰ ਲੈਣਾ। ‘ਆਪ’ ਆਗੂ ਨੇ ਕਿਹਾ ਕਿ ਪੀਏ ਨੂੰ ਵੀ ਕੁਝ ਦੇਣਾ ਪਵੇਗਾ। ਗੋਨਿਆਣਾ ਪੁਲੀਸ ਚੌਕੀ ਤੋਂ ਏਐਸਆਈ ਨੂੰ ਕਿੱਲੀ ਨਿਹਾਲ ਸਿੰਘ ਵਾਲਾ ਚੌਕੀ ਵਿੱਚ ਤਬਦੀਲ ਕਰਨ ਦੀ ਗੱਲ ਚੱਲ ਰਹੀ ਸੀ।

30 ਹਜ਼ਾਰ ‘ਚ ਗੱਲ ਕਰਨ ਨੂੰ ਕਿਹਾ

ਫੋਨ ‘ਤੇ ਸ਼ਖਸ਼ ਨੇ ਆਪ ਆਗੂ ਨੂੰ ਪੁੱਛਿਆ ਕਿ ਕਿੰਨੇ ਰੁਪਏ ‘ਚ ਗੱਲ ਕਰਾਂ। ਇਸ ‘ਤੇ ਆਪ ਆਗੂ ਨੇ ਕਿਹਾ ਕਿ 10-15 ਹਜ਼ਾਰ ਰੁਪਏ ਪੀਏ ਨੂੰ ਦੇਣਗੇ। ਜਿਸ ‘ਤੇ ਸ਼ਖਸ਼ ਨੇ ਕਿਹਾ ਕਿ ਉਹ 30 ਹਜ਼ਾਰ ‘ਚ ਗੱਲ ਕਰ ਲੈਂਦਾ ਹੈ। ਆਪ ਨੇਤਾ ਨੇ ਕਿਹਾ ਕਿ ਜਲਦੀ ਗੱਲ ਕਰ ਲਓ। ਮੈਨੂੰ ਵੀ ਪੈਸਿਆਂ ਦੀ ਲੋੜ ਹੈ।

ਇਸ ਮਾਮਲੇ ‘ਚ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਗੁਰਪ੍ਰੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਸਨੇ ਕਿਸੇ ਥਾਣੇਦਾਰ ਦੀ ਬਦਲੀ ਦਾ ਭਰੋਸਾ ਦਿੱਤਾ ਹੈ। ਜਿਸਦੇ ਬਦਲੇ ਰਿਸ਼ਵਤ ਮੰਗੀ ਗਈ।ਜਿਸਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ।

LEAVE A REPLY

Please enter your comment!
Please enter your name here