ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ || Today News

0
131

ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਗਏ ਹਨ। ਅਰਵਿੰਦ ਕੇਜਰੀਵਾਲ ਨੇ ਵਰ੍ਹਦੇ ਮੀਂਹ ‘ਚ ਇੰਤਜ਼ਾਰ ਕਰ ਰਹੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਸੱਚਾ ਸੀ ਅਤੇ ਸਹੀ ਸੀ। ਕੇਜਰੀਵਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਮੇਰੇ ਹੋਂਸਲੇ ਨੂੰ ਤੋੜ ਨਹੀਂ ਪਾਏ। ਜੇਲ੍ਹ ਦੀਆਂ ਸਲਾਖਾਂ ਮੈਨੂੰ ਕਮਜ਼ੋਰ ਨਹੀਂ ਕਰ ਸਕੀਆਂ ਸਗੋਂ ਮੇਰੀ ਤਾਕਤ 100 ਗੁਣਾ ਵੱਧ ਗਈ ਹੈ। ਮੈਂ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦਾ ਰਹਾਂਗਾ। ਲੱਖਾਂ ਲੋਕਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਮੈਂ ਲੋਕਾਂ ਦੀਆਂ ਦੁਆਵਾਂ ਨਾਲ ਬਾਹਰ ਨਿਕਲ ਆਇਆ ਹਾਂ। ਮੈਂ ਸਹੀ ਸੀ ਇਸ ਲਈ ਭਗਵਾਨ ਨੇ ਮੇਰਾ ਸਾਥ ਦਿੱਤਾ।

1 ਬਿਲੀਅਨ ਫਾਲੋਅਰਜ਼ ਨਾਲ Ronaldo ਨੇ ਰਚਿਆ ਇਤਿਹਾਸ || Latest Update

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਰਿਸੀਵ ਕਰਨ ਤਿਹਾੜ ਜੇਲ੍ਹ ਦੇ ਬਾਹਰ ਉਨ੍ਹਾਂ ਦੀ ਪਤਨੀ, ਸਾਬਕਾ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹਨ। ‘ਆਪ’ ਨੇਤਾਵਾਂ ਅਤੇ ਵਰਕਰਾਂ ‘ਚ ਜਸ਼ਨ ਦਾ ਮਾਹੌਲ ਹੈ। ਵਰ੍ਹਦੇ ਮੀਂਹ ਦੇ ਵਿਚਾਲੇ ਵੱਡੀ ਗਿਣਤੀ ‘ਚ ਵਰਕਰ ਜੇਲ੍ਹ ਦੇ ਬਾਹਰ ਕੇਜਰੀਵਾਲ ਦੇ ਬਾਹਰ ਆਉਣ ਤਕ ਡਟੇ ਰਹੇ।

10 ਲੱਖ ਰੁਪਏ ਦੇ ਮੁਚਲਕੇ ਅਤੇ ਦੋ ਜ਼ਮਾਨਤ ਰਾਸ਼ੀਆਂ ‘ਤੇ ਜ਼ਮਾਨਤ

ਦੱਸ ਦੇਈਏ ਕਿ ਸ਼ਰਾਬ ਨੀਤੀ ਘਪਲੇ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਵਲ ਭੁਈਆਂ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਦੀ ਬੈਂਚ ਨੇ ਕੇਜਰੀਵਾਲ ਨੂੰ 10 ਲੱਖ ਰੁਪਏ ਦੇ ਮੁਚਲਕੇ ਅਤੇ ਦੋ ਜ਼ਮਾਨਤ ਰਾਸ਼ੀਆਂ ‘ਤੇ ਜ਼ਮਾਨਤ ਦਿੱਤੀ ਹੈ।

LEAVE A REPLY

Please enter your comment!
Please enter your name here